Breaking News :

ਚੀਨ ਦੀਆਂ ਕਰਤੂਤਾਂ ਕਾਰਨ ਹੀ ਦੇਖਣੇ ਪੈ ਰਹੇ ਇਹ ਦਿਨ - ਟਰੰਪ

ਚੀਨ ਦੀਆਂ ਕਰਤੂਤਾਂ ਕਾਰਨ ਹੀ ਦੇਖਣੇ ਪੈ ਰਹੇ ਇਹ ਦਿਨ - ਟਰੰਪ

ਵਾਸ਼ਿੰਗਟਨ (NRI MEDIA) : 22 ਸਤੰਬਰ 2020 ਨੂੰ ਹੋਈ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਵਿਚ ਉੱਚ ਪੱਧਰੀ ਆਮ ਬਹਿਸ ਵਿਚ ਡੋਨਾਲਡ ਟਰੰਪ ਨੇ ਸਿਰਫ 7 ਮਿੰਟਾਂ ਦਾ ਭਾਸ਼ਣ ਦਿੱਤਾ। ਟਰੰਪ ਨੇ ਦਿੱਤੇ ਗਏ ਸਮੇਂ ਦੇ ਅੱਧੇ ਤੋਂ ਘੱਟ ਸਮੇਂ ਵਿਚ ਆਪਣੀ ਗੱਲ ਖਤਮ ਕਰ ਦਿੱਤੀ। ਭਾਸ਼ਣ ਦੇ ਜ਼ਿਆਦਾ ਹਿੱਸੇ ਵਿਚ ਚੀਨ 'ਤੇ ਹਮਲਾ ਕੀਤਾ ਗਿਆ।

ਭਾਸ਼ਣ ਦੀ ਸ਼ੁਰੂਆਤ ਦੇ ਕੁਝ ਸਕਿੰਟ ਵਿਚ ਉਨ੍ਹਾਂ ਨੇ ਕੋਵਿਡ-19 ਨੂੰ 'ਚੀਨ ਵਾਇਰਸ' ਦਾ ਨਾਂ ਦਿੱਤਾ ਸੀ ਅਤੇ ਬੀਜ਼ਿੰਗ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਇਆ। ਟਰੰਪ ਨੇ ਕੋਰੋਨਾ ਦੀ ਦੂਜੇ ਵਿਸ਼ਵ ਯੁੱਧ ਨਾਲ ਤੁਲਨਾ ਕਰਦੇ ਹੋਏ ਇਸ ਨੂੰ ਭੀਸ਼ਣ ਗਲੋਬਲ ਸੰਘਰਸ਼ ਦੱਸਿਆ। ਗਾਰਡੀਅਨ ਦੇ ਸੰਪਾਦਕ ਜੂਲੀਅਨ ਬੋਰਜ਼ਰ ਟਵਿੱਟਰ 'ਤੇ ਟਰੰਪ ਦੇ ਭਾਸ਼ਣ ਬਾਰੇ ਲਿੱਖਿਆ ਹੈ ਕਿ ਇਹ ਭਾਸ਼ਣ ਅਭਿਆਨ ਰੈਲੀ ਲਈ ਡਿਜ਼ਾਈਨ ਕੀਤਾ ਗਿਆ ਭਾਸ਼ਣ ਸੀ। 

ਦੱਸ ਦਈਏ ਕੀ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਇਕ ਸੁਨਹਿਰੀ ਭਵਿੱਖ ਵੱਲ ਵਧ ਰਹੇ ਹਾਂ। ਅਜਿਹੇ ਵਿਚ ਜੋ ਦੇਸ਼ ਪੂਰੀ ਦੁਨੀਆ ਵਿਚ ਕੋਰੋਨਾ ਨੂੰ ਫੈਲਾਉਣ ਦਾ ਜ਼ਿੰਮੇਵਾਰ ਹੈ, ਉਹ ਚੀਨ ਹੈ। ਵਾਇਰਸ ਫੈਲਣ ਦੇ ਸ਼ੁਰੂਆਤੀ ਦਿਨਾਂ ਵਿਚ ਚੀਨ ਨੇ ਘਰੇਲੂ ਪੱਧਰ 'ਤੇ ਯਾਤਰਾ ਨੂੰ ਬੰਦ ਕਰ ਦਿੱਤਾ ਪਰ ਚੀਨ ਤੋਂ ਅੰਤਰਰਾਸ਼ਟਰੀ ਉਡਾਣਾਂ ਨੂੰ ਜਾਰੀ ਰੱਖਿਆ ਅਤੇ ਇਸ ਤਰ੍ਹਾਂ ਦੁਨੀਆ ਨੂੰ ਪ੍ਰਭਾਵਿਤ ਕਰ ਦਿੱਤਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.