• Wednesday, August 21

Breaking News :

ਅਮਰੀਕੀ ਸੈਨੇਟਰ ਦਾ ਵੱਡਾ ਦੋਸ਼ - ਫੌਜ ਦੇ ਅਧਿਕਾਰੀ ਨੇ ਕੀਤਾ ਦੁਸ਼ਕਰਮ

ਵਾਸ਼ਿੰਗਟਨ , 07 ਮਾਰਚ ( NRI MEDIA )

ਅਮਰੀਕਾ ਵਿੱਚ ਇੱਕ ਰਿਪਬਲਿਕਨ ਸੀਨੇਟਰ ਨੇ ਸਨਸਨੀਖੇਜ ਖੁਲਾਸਾ ਕੀਤਾ ਹੈ ਜਿਸ ਤੋਂ ਬਾਅਦ ਅਮਰੀਕੀ ਸਿਆਸਤ ਵਿੱਚ ਹਲਚਲ ਹੈ , ਸੀਨੇਟਰ ਦਾ ਦੋਸ਼ ਹੈ ਕਿ ਜਦੋਂ ਉਹ ਮਿਲਟਰੀ ਵਿੱਚ ਕੰਮ ਕਰਦੀ ਸੀ ਤਾਂ ਉਸ ਸਮੇਂ ਦੌਰਾਨ ਉਨ੍ਹਾਂ ਦੇ ਇਕ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਨਾਲ ਦੁਸ਼ਕਰਮ ਕੀਤਾ ਸੀ , ਅਰੀਜ਼ੋਨਾ ਦੀ ਸੀਨੇਟਰ ਮਾਰਥਾ ਮੈਕਸਕੈਲੀ ਅਮਰੀਕੀ ਹਵਾਈ ਸੈਨਾ ਵਿੱਚ ਕੋਬੇਟ ਏਅਰਕਰਾਫਟ ਉਡਾਉਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਸੀ,ਉਨ੍ਹਾਂ ਦੇ ਇਸ ਤਰ੍ਹਾਂ ਦੇ ਦੋਸ਼ਾਂ ਨੇ ਇਕ ਵਾਰ ਫਿਰ ਅਮਰੀਕਾ ਦੀ ਫੌਜ ਵਿੱਚ ਹੁੰਦੇ ਔਰਤਾਂ ਦੇ ਸਰੀਰਕ ਸੋਸ਼ਣ ਦੇ ਮਾਮਲੇ ਨੂੰ ਉਜਾਗਰ ਕਰ ਦਿੱਤਾ ਹੈ | 


ਮੈਕਸਸੇਲੀ ਨੇ ਬੁੱਧਵਾਰ ਨੂੰ ਇਹ ਖੁਲਾਸਾ ਉਸ ਸਮੇਂ ਕੀਤਾ ਜਦੋਂ ਸੀਨੇਟ ਆਰਮਡ ਸਰਵਿਸਿਜ਼ ਸਬਕਮੇਟੀ ਮਿਲੀਟਰੀ ਵਿੱਚ ਦੁਸ਼ਕਰਮ ਕੇਸਾਂ ਦੀ ਸੁਣਵਾਈ ਕਰ ਰਹੀ ਸੀ , ਮੈਕਸਸੇਲੀ ਨੇ ਓਥੇ ਮਜੂਦ ਇਕ ਦੁਰਵਿਵਹਾਰ ਪੀੜਤ ਨੂੰ ਕਿਹਾ ਕਿ ਮੈ ਵੀ ਤੁਹਾਡੇ ਵਾਂਗ ਸਰੀਰਕ ਸੋਸ਼ਣ ਦਾ ਸ਼ਿਕਾਰ ਹੋਈ ਹਾਂ ਪਰ ਮੈ ਇਸਦੀ ਰਿਪੋਰਟ ਨਹੀਂ ਕੀਤੀ  ,ਮੈਨੂੰ ਸਿਸਟਮ ਤੇ ਭਰੋਸਾ ਨਹੀਂ ਹੈ, ਮੈਂ ਤਾਂ ਏਅਰਫੋਰਸ ਦੀ ਨੌਕਰੀ ਕਰੀਬ ਹੀ ਛੱਡ ਦਿੱਤੀ ਸੀ |

ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਕਿ ਕਈ ਹੋਰ ਪੀੜਿਤਾਂ ਦੇ ਵਾਂਗ  ਸਿਸਟਮ ਦੁਬਾਰਾ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਹੈ, ਪਰ ਮੈਂ ਨਹੀਂ ਛੱਡਿਆ ਅਤੇ ਨੌਕਰੀ ਵਿੱਚ ਬਣੀ ਰਹੀ , ਉਨ੍ਹਾਂ ਨੇ ਮਿਲਟਰੀ ਵਿਚ ਆਪਣੇ ਆਪ ਨਾਲ ਹੋਏ ਇਸ ਦੁਸ਼ਕਰਮ ਨੂੰ ਨਾਜ਼ਾਇਜ਼ ਅਤੇ ਨਿੱਜੀ ਮਾਮਲਾ ਦੱਸਿਆ , ਉਨ੍ਹਾਂ ਕਿਹਾ ਕਿ ਮਿਲਟਰੀ ਵਿੱਚ ਸਰੀਰਕ ਸੋਸ਼ਣ ਦੇ ਕੇਸਾਂ ਦੀ ਰੋਕਥਾਮ ਲਈ ਸਾਨੂੰ ਕਾਫੀ ਅੱਗੇ ਆਉਣਾ ਪੈਣਾ ਹੈ ਅਤੇ ਹੁਣ ਬਹੁਤ ਲੰਬਾ ਅਤੇ ਸਖ਼ਤ ਨਿਰਣਾ ਕਰਨਾ ਹੈ ਹਾਲਾਂਕਿ ਮੈਕਸੈਲੀ ਨੇ ਇਹ ਨਹੀਂ ਦੱਸਿਆ ਕਿ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲੇ ਅਧਿਕਾਰੀ ਕੌਣ ਹਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.