Breaking News :

ਅਮਰੀਕਾ ਦੀ ਰੂਸ ਨੂੰ ਧਮਕੀ – ਹਥਿਆਰ 60 ਦਿਨਾਂ ਵਿੱਚ ਨਸ਼ਟ ਕਰੋ ਨਹੀਂ ਤਾਂ ਹੋਵੇਗਾ ਐਕਸ਼ਨ

ਵਾਸ਼ਿੰਗਟਨ , 07 ਦਸੰਬਰ ( NRI MEDIA )

ਨਾਟੋ ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਇਕ ਬੈਠਕ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਪੀਓ ਨੇ ਕਿਹਾ ਕਿ ਜੇਕਰ ਰੂਸ ਨੇ ਆਪਣੀਆਂ ਪ੍ਰਮਾਣੂ ਮਿਜ਼ਾਈਲਾਂ ਨੂੰ ਤਬਾਹ ਨਹੀਂ ਕੀਤਾ, ਤਾਂ 60 ਦਿਨਾਂ ਦੇ ਅੰਦਰ-ਅੰਦਰ ਅਮਰੀਕਾ ਖੁਦ ਨੂੰ ਪ੍ਰਮਾਣੂ ਹਥਿਆਰਾਂ ਦੀ ਮਹੱਤਵਪੂਰਣ ਸੰਧੀ ਤੋਂ ਵੱਖ ਕਰ ਲਾਵੇਗਾ , ਇਸ ਤੋਂ ਬਾਅਦ ਰੂਸ ਨੇ ਅਮਰੀਕਾ ਤੇ ਨਿਸ਼ਾਨਾ ਸਾਧਿਆ ਹੈ , ਰੂਸ ਨੇ ਕਿਹਾ ਕਿ ਅਮਰੀਕਾ ਨੂੰ ਪਹਿਲਾ ਆਪਣੀਆਂ ਮਿਜ਼ਾਈਲਾਂ ਨੂੰ ਤਬਾਹ ਕਰਕੇ ਉਦਾਹਰਣ ਪੇਸ਼ ਕਰਨੀ ਚਾਹੀਦੀ ਹੈ |


ਰੂਸੀ ਬੁਲਾਰੇ ਨੇ ਕਿਹਾ, “ਅਮਰੀਕਾ ਦੇ ਇਸ ਦੋਸ਼ ਦੇ ਸਮਰਥਨ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤੇ ਗਏ. “ਰੂਸ ਨੇ ਇਸ ਸਮਝੌਤੇ ਨੂੰ ਵਿਸ਼ਵ ਸਥਿਰਤਾ ਅਤੇ ਅੰਤਰਰਾਸ਼ਟਰੀ ਸੁਰੱਖਿਆ ਦਾ ਅਧਾਰ ਦੱਸਿਆ ਹੈ , ਇਸ ਦੌਰਾਨ, ਕ੍ਰਿਮਲੀਨ ਦੇ ਬੁਲਾਰੇ ਦਮਿਤਿਸ਼ ਪੈਸਕੋਵ ਨੇ ਕਿਹਾ ਕਿ ਤੱਥਾਂ ਨੂੰ ਤੋੜਿਆ ਜਾਂ ਰਿਹਾ ਹੈ ਤਾਂ ਜੋ ਅਮਰੀਕਾ ਦੇ ਸੰਧੀ ਵਿੱਚੋਂ ਵਾਪਸ ਜਾਣ ਦੇ ਅਸਲ ਨਿਸ਼ਾਨੇ ਕਿਸੇ ਨੂੰ ਸਮਝ ਨਾ ਆਉਣ |


ਇਸ ਤੋਂ ਪਹਿਲਾ ਨਾਟੋ ਦੇਸ਼ਾਂ ਨੇ ਕਿਹਾ ਸੀ ਕਿ ਇਹ ਹੁਣ ਰੂਸ ‘ਤੇ ਸੰਧੀ ਨੂੰ ਬਚਾਉਣ ਦਾ ਭਰ ਹੈ , ਅਕਤੂਬਰ ਵਿੱਚ ਅਮਰੀਕੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਇਸ ਸੰਧੀ ਤੋਂ ਵੱਖ ਹੋ ਸਕਦਾ ਹੈ ਅਤੇ ਪ੍ਰਮਾਣੂ ਹਥਿਆਰ ਦੇ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਤਿਆਰ ਹੋ ਸਕਦਾ ਹੈ , ਜਿਸ ਤੋਂ ਬਾਅਦ ਰੂਸ ਅਤੇ ਅਮਰੀਕਾ ਦੇ ਸਬੰਧਾਂ ਵਿੱਚ ਫਿਰ ਤੋਂ ਖਟਾਸ ਆ ਸਕਦੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.