Breaking News :

ਆਸਟ੍ਰੇਲੀਆ ਸਥਿਤ ਬ੍ਰਿਸਬੇਨ ‘ਚ ਟਰਾਂਸਪੋਰਟ ਕੰਪਨੀ ਬੰਦ ਹੋਣ ਨਾਲ 400 ਦੇ ਕਰੀਬ ਟਰੱਕ ਡਰਾਈਵਰ ਹਜੇ ਤੱਕ ਬੇਰੋਜ਼ਗਾਰ

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੀ ਰੈੱਡਸਟਾਰ ਟਰਾਂਸਪੋਰਟ ਕੰਪਨੀ ਬੰਦ ਹੋ ਗਈ ਜਿਸ ਕਾਰਨ ਕੰਪਨੀ ‘ਚ ਕੰਮ ਕਰਦੇ ਘੱਟੋ-ਘੱਟ 400 ਟਰੱਕ ਡਰਾਈਵਰਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਹਨ। ਬ੍ਰਿਸਬੇਨ ਸਥਿਤ ਰੈੱਡਸਟਾਰ ਟਰਾਂਸਪੋਰਟ ਵਿਚ ਪਹਿਲੇ ਕੰਮ ਕਰਦੇ ਇਕ ਵਿਅਕਤੀ ਨੇ ਦੱਸਿਆ ਕਿ ਕੰਪਨੀ ਦੇ ਬੰਦ ਹੋਣ ਨਾਲ ਡਰਾਈਵਰ ਕਾਫ਼ੀ ਪਰੇਸ਼ਾਨ ਹਨ। ਇਹ ਸਾਡੇ ਲਈ ਇੱਕ ਮੁਸ਼ਕਲ ਸਮਾਂ ਹੈ। ਸਾਡੇ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਸਾਨੂੰ ਪਹਿਲੀ ਤਨਖ਼ਾਹ ਵੀ ਨਹੀਂ ਦਿੱਤੀ ਗਈ।

ਟਰੱਕ ਡਰਾਈਵਰਾਂ ਨੇ ਦੱਸਿਆ ਕਿ ਸਾਡੇ ਵਿਚੋਂ ਕਈ ਹੋਰ ਨੌਕਰੀ ਲੱਭਣ ਵਿਚ ਕਾਮਯਾਬ ਰਹੇ ਹਨ ਪਰ ਕਈ ਅਜੇ ਵੀ ਇਕ ਢੁਕਵੇਂ ਮੌਕੇ ਦੀ ਤਲਾਸ਼ ‘ਚ ਹਨ। ਰੈੱਡਸਟਾਰ ਟਰਾਂਸਪੋਰਟ ਵਿਚ ਟਰੱਕ ਚਾਲਕ ਵਜੋਂ ਪਹਿਲਾਂ ਕੰਮ ਕਰਦੇ ਇਕ ਪੰਜਾਬੀ ਵਿਅਕਤੀ ਨੇ ਦੱਸਿਆ ਕਿ ਉਸ ਦੀ ਆਮਦਨ ਰੁੱਕੀ ਗਈ ਹੈ ਅਤੇ ਟਰੱਕ ਤੇ ਘਰ ਦੀਆਂ ਕਿਸ਼ਤਾਂ ਟੁੱਟ ਰਹੀਆਂ ਹਨ ਜਿਸ ਕਰਕੇ ਉਸ ਨੂੰ ਮਾਨਸਿਕ ਤਣਾਅ ਵਿਚੋਂ ਲੰਘਣਾ ਪੈ ਰਿਹਾ ਹੈ।

ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਸਰਕਾਰ ਨੂੰ ਪ੍ਰਭਾਵਿਤ ਡਰਾਈਵਰਾਂ ਦੀ ਖੁੱਸੀ ਤਨਖ਼ਾਹ ਅਤੇ ਹੱਕਾਂ ਨੂੰ ਸੁਰੱਖਿਅਤ ਕਰਨ ਲਈ ਅਪੀਲ ਕੀਤੀ ਹੈ ਜਿਸ ਦੀ ਪ੍ਰਕਿਰਿਆ ਹੁਣ ਜਾਰੀ ਦੱਸੀ ਜਾਂਦੀ ਹੈ। ਇਸ ਦੌਰਾਨ ਟੋਲ, ਲਿੰਫੈਕਸ, ਏਸੀਐੱਫਐਸ ਵਰਗੀਆਂ ਵੱਡੀਆਂ ਟਰਾਂਸਪੋਰਟ ਕੰਪਨੀਆਂ ਵੀ ਪ੍ਰਭਾਵਿਤ ਡਰਾਈਵਰਾਂ ਦੀ ਸਹਾਇਤਾ ਲਈ ਅੱਗੇ ਆਈਆਂ ਹਨ। ਕੁਝ ਵੱਲੋਂ ਤਾਂ ਬੇਰੁਜ਼ਗਾਰ ਟਰੱਕ ਡਰਾਈਵਰਾਂ ਨੂੰ ਨੌਕਰੀ ਦੀ ਪੇਸ਼ਕਸ਼ ਕਰਨ ਦੀ ਵੀ ਖ਼ਬਰ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.