ਕੈਨੇਡਾ ਦੇ ਵੈਨਕੂਵਰ ਵਿੱਚ ਫੈਲਿਆ ਖਸਰਾ - 33 ਬੱਚੇ ਅਤੇ 1 ਅਧਿਆਪਕ ਪੀੜਿਤ
ਭਾਰਤੀ ਨੌਜਵਾਨ ਦੀ ਨਿਊਜ਼ੀਲੈਂਡ ਦੇ ਸਮੁੰਦਰ 'ਚ ਮੌਤ
5 ਫਰਵਰੀ, ਸਿਮਰਨ ਕੌਰ- (NRI MEDIA) :
ਬੀਤੇ ਦਿਨੀ ਆਕਲੈਂਡ ਤੋਂ ਕਰੀਬ 85 ਕਿਲੋਮੀਟਰ ਦੂਰ ਇੱਕ ਛੋਟੇ ਜਿਹੇ ਟਾਪੂ 'ਗੋਟ ਆਈਲੈਂਡ' ਵਿਖੇ ਜਿਸ ਵਿਅਕਤੀ ਦੀ ਡੁੱਬਣ ਨਾਲ ਮੌਤ ਹੋਈ ਹੈ ਉਸ ਬਾਰੇ ਜਾਣਕਾਰੀ ਮਿਲੀ ਹੈ ਕਿ ਉਹ ਲਕਸ਼ਮੀ ਵਿਹਾਰ, ਮੋਹਨ ਗਾਰਡਨ, ਨਵੀਂ ਦਿੱਲੀ ਨਾਲ ਸਬੰਧਿਤ 30 ਸਾਲਾ ਪਾਰੁਸ਼ੂ ਕੈਂਥ ਹੈ। ਉਸ ਨੇ ਬੀਤੀ 28 ਜਨਵਰੀ ਨੂੰ ਹੀ ਇਥੇ ਆਪਣਾ ਜਨਮ ਦਿਨ ਮਨਾਇਆ ਸੀ। ਇਹ ਘਟਨਾ ਕੱਲ੍ਹ ਸ਼ਾਮ 3.40 ਵਜੇ ਦੀ ਹੈ। ਪੁਲਿਸ ਨੂੰ ਸੂਚਨਾ ਮਿਲਣ 'ਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਨਕਲੀ ਸਾਹ ਦਿੱਤਾ ਗਿਆ ਅਤੇ ਹੈਲੀਕਾਪਟਰ ਦੇ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਵੈਂਟੀਲੇਟਰ ਵੀ ਵਰਤਿਆ ਗਿਆ ਪਰ ਉਸਦੀ ਬੀਤੀ ਰਾਤ ਮੌਤ ਹੋ ਗਈ।
ਡਾਕਟਰਾਂ ਅਨੁਸਾਰ ਉਸ ਦੇ ਅੰਦਰ ਸਮੁੰਦਰ ਦਾ ਕਾਫ਼ੀ ਪਾਣੀ ਚਲਾ ਗਿਆ ਸੀ। ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਇਹ ਨੌਜਵਾਨ ਕੁਝ ਸਮੇਂ ਤੋਂ ਨਿਊਜ਼ੀਲੈਂਡ 'ਚ ਵਰਕ ਵੀਜ਼ੇ 'ਤੇ ਰਹਿ ਰਿਹਾ ਸੀ ਤੇ ਇਸ ਵੇਲੇ ਹੈਲਰਟਾਊ ਬ੍ਰੀਓਵੇਰੀ ਰੈਸਟੋਰੈਂਟ 'ਤੇ ਸ਼ੈੱਫ ਵਜੋਂ ਕੰਮ ਕਰਦਾ ਸੀ। ਨਿਊਜ਼ੀਲੈਂਡ 'ਚ ਵੀ ਉਸ ਨੇ ਕੁੱਕਰੀ ਦਾ ਡਿਪਲੋਮਾ ਕੀਤਾ ਸੀ। ਪਰਿਵਾਰ ਦੀ ਆਰਥਿਕ ਹਾਲਤ ਵੀ ਦਰਮਿਆਨੀ ਹੈ ਅਤੇ ਇਹ ਨੌਜਵਾਨ ਹੀ ਘਰ ਦਾ ਖ਼ਰਚਾ ਚਲਾ ਰਿਹਾ ਸੀ। ਉਸ ਦੇ ਕੁਝ ਪਰਿਵਾਰਕ ਮੈਂਬਰਾਂ ਨੇ ਖੜਗ ਸਿੰਘ ਅਤੇ ਭਵਦੀਪ ਸਿੰਘ ਢਿਲੋਂ (ਆਨਰੇਰੀ ਕੌਂਸਲ ਆਫ ਆਕਲੈਂਡ) ਨਾਲ ਸੰਪਰਕ ਕੀਤਾ ਹੈ ਤਾਂਕਿ ਉਸਦੀ ਲਾਸ਼ ਨੂੰ ਭਾਰਤ ਭੇਜਿਆ ਜਾ ਸਕੇ। ਓਥੇ ਹੀ ਨੌਜਵਾਨ ਦੀ ਮੌਤ ਦੇ ਸੋਗ ਵਜੋਂ ਉਸ ਦੇ ਰੈਸਟੋਰੈਂਟ ਵਾਲਿਆਂ ਨੇ ਵੀ ਇੱਕ ਦਿਨ ਲਈ ਆਪਣਾ ਕੰਮ ਬੰਦ ਰੱਖਿਆ।
Add Comment