Breaking News :

ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਚੀਨੀ ਅਰਬਪਤੀ ਤੇ ਆਸਟ੍ਰੇਲੀਆ ਨੇ ਲਗਾਈ ਪਾਬੰਦੀ

6 ਫਰਵਰੀ, ਸਿਮਰਨ ਕੌਰ- NRI MEDIA :

ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਚੀਨੀ ਅਰਬਪਤੀ ਤੇ ਆਸਟ੍ਰੇਲੀਆ ਨੇ ਪਾਬੰਦੀ ਲਗਾ ਦਿੱਤੀ ਹੈ | ਦਰਹਸਲ ਆਸਟ੍ਰੇਲੀਆ ਦੀ ਸਰਕਾਰ ਨੇ ਚੀਨੀ ਅਰਬਪਤੀ ਹੁਆਂਗ ਜ਼ਿਆਂਗਮੋ ਦੇ ਨਿਵਾ ਸਥਾਨ ਅਤੇ ਉਸਦੇ ਦੇਸ਼ ਪਰਤਣ 'ਤੇ ਪਾਬੰਦੀ ਲਗਾ ਦਿੱਤੀ ਹੈ |


ਜਾਣਕਾਰੀ ਮੁਤਾਬਕ ਪਤਾ ਲਗਾ ਹੈ ਕਿ ਜ਼ਿਆਂਗਮੋ ਆਸਟ੍ਰੇਲੀਆ 'ਚ ਫੱਸ ਗਏ ਨੇ ਕਿਉਂਕਿ ਓਥੇ ਦੇ ਗ੍ਰਹਿ ਮੰਤਰਾਲੇ ਨੇ ਓਹਨਾ ਦੇ ਨਿਵਾਸ ਪਰਤਣ 'ਤੇ ਰੋਕ ਲਗਾ ਦਿੱਤੀ ਹੈ ਅਤੇ ਨਾਗਰਿਕਤਾ ਦੀਅਰਜ਼ੀ ਨੂੰ ਵੀ ਖਾਰਜ ਕਰ ਦਿੱਤਾ ਹੈ |ਹੁਆਂਗ ਜ਼ਿਆਂਗਮੋ ਨੇ ਆਸਟ੍ਰੇਲੀਆ ਦੇ ਕਈ ਸੂਬਿਆਂ 'ਚ ਫੰਡ ਦਿੱਤੇ ਹਨ ਅਤੇ ਉਹ ਲੀਡਿੰਗ ਪਾਰਟੀ ਦੇ ਡਿਵੈਲਪਰ ਵੀ ਹਨ |


ਮੀਡਿਆ ਦੀਆਂ ਰਿਪੋਰਟਾਂ ਮੁਤਾਬਕ ਪਤਾ ਲੱਗਾ ਹੈ ਕਿ ਉਹ ਚੀਨ ਦੀ ਕਮਿਊਨਿਸਟ ਪਾਰਟੀ ਜਿਸਦਾ ਨਾਮ ਯੂਨਾਇਟੇਡ ਫ਼ਰੰਟ ਵਰਕ ਡਿਪਾਰਟਮੈਂਟ ਦੇ ਨਾਲ ਕਥਿਤ ਸੰਬੰਧ ਰੱਖਣ ਕਾਰਨ ਜਾਂਚ ਦੇ ਘੇਰੇ 'ਚ ਫੱਸ ਗਏ ਹਨ | ਜਿਕਰਯੋਗ ਹੈ ਕਿ ਇਹ ਚੀਨੀ ਸੰਥਾ ਵਿਰੋਧ ਨੂੰ ਦਬਾਉਣ ਅਤੇ ਸਿਆਸੀ ਐਹਮੀਅਤ ਪਾਉਣ ਲਈ ਚੀਨ ਅਤੇ ਚੀਨ ਦੇ ਬਾਹਰ ਗੈਰ ਕਾਨੂੰਨੀ ਲੋਕਾਂ ਸਮੇਤ ਕਈ ਸੰਸਥਾਵਾਂ ਨਾਲ ਕੰਮ ਕਰਦੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.