ਬੰਗਾਲਦੇਸ਼ ਦੀ ਪਹਿਲੀ ਮਹਿਲਾ ਲੜੇਗੀ ਆਸਟ੍ਰੇਲੀਆ ਦੀਆਂ ਸੰਸਦੀ ਚੋਣਾਂ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਆਸਟ੍ਰੇਲੀਆ ਵਿਚ 23 ਮਾਰਚ ਨੂੰ ਨਿਊ ਸਾਊਥ ਵੇਲਜ਼ ਸੂਬੇ ਵਿਚ ਹੋਣ ਵਾਲੀਆਂ ਚੋਣਾਂ ਵਿਚ ਬੰਗਾਲਦੇਸ਼ੀ ਮੂਲ ਦੀ ਮਹਿਲਾ ਸਬਰੀਨ ਫਾਰੂਕੀ ਹੋਣ ਲੜੇਗੀ। ਆਸਟ੍ਰੇਲੀਅਨ ਲੇਬਰ ਪਾਰਟੀ (ਏ.ਐੱਲ.ਪੀ.) ਵੱਲੋਂ ਸਬਰੀਨ ਚੋਣ ਲੜੇਗੀ। ਉਹ ਬੰਗਲਾਦੇਸ਼ ਦੀ ਪਹਿਲੀ ਮਹਿਲਾ ਹੈ ਜੋ ਆਸਟ੍ਰੇਲੀਆ ਦੀਆਂ ਸੰਸਦੀ ਚੋਣਾਂ ਵਿਚ ਹਿੱਸਾ ਲਵੇਗੀ। ਯੂਨਾਈਟਿਡ ਨਿਊਜ਼ ਆਫ ਬੰਗਲਾਦੇਸ਼ ਮੁਤਾਬਕ ਉਹ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੀ ਵਿਧਾਨਿਕ ਕੌਂਸਲ ਦੀ ਸੀਟ 'ਤੇ ਚੋਣ ਲੜੇਗੀ। ਵਿਧਾਨਿਕ ਕੌਂਸਲ ਆਸਟ੍ਰੇਲੀਆ ਵਿਚ ਨਿਊ ਸਾਊਥ ਵੇਲਜ਼  ਸੂਬੇ ਦੀ ਸੰਸਦ ਦਾ ਉੱਚ ਸਦਨ ਹੈ। ਦੱਸ ਦਈਏ ਕਿ ਬੰਗਲਾਦੇਸ਼ ਵਿਚ ਜਨਮੀ ਅਤੇ ਵੱਡੀ ਹੋਈ ਸਬਰੀਨ ਨੇ 'ਯੂਨੀਵਰਸਿਟੀ ਆਫ ਢਾਕਾ' ਤੋਂ ਪੜ੍ਹਾਈ ਕੀਤੀ ਹੈ। 


ਇਸ ਦੇ ਬਾਅਦ ਉਹ ਸਾਲ 2004 ਵਿਚ ਅੱਗੇ ਦੀ ਪੜ੍ਹਾਈ ਲਈ ਸਿਡਨੀ ਚਲੀ ਗਈ। ਉਨ੍ਹਾਂ ਨੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਤੋਂ ਮਾਸਟਰਜ਼ ਅਤੇ ਯੂਨੀਵਰਸਿਟੀ ਆਫ ਸਿਡਨੀ ਦੇ ਫੈਕਲਟੀ ਆਫ ਐਜੁਕੇਸ਼ਨ ਤੋਂ ਪੀ.ਐੱਚ.ਡੀ. ਕੀਤੀ। ਸਬਰੀਨ ਨੂੰ ਅੰਗਰੇਜ਼ੀ ਅਤੇ ਵਿਦੇਸ਼ੀ ਭਾਸ਼ਾ (ਈ.ਐੱਫ.ਐੱਲ.) ਵਿਚ ਮੁਲਾਂਕਣ ਅਤੇ ਸਿੱਖਿਆ ਸ਼ਾਸਤਰ 'ਤੇ ਉਨ੍ਹਾਂ ਦੇ ਕੰਮ ਲਈ ਯੂਨੀਵਰਸਿਟੀ ਤੋਂ 'ਬੈਸਟ ਰਿਸਰਚ ਸਟੂਡੈਂਟ ਐਵਾਰਡ' ਮਿਲ ਚੁੱਕਾ ਹੈ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.