Breaking News :

ਤੁਸੀ ਵੀ ਦੇਖ ਸਕੋਗੇ ਕਪਿਲ ਸ਼ਰਮਾ ਦਾ ਵਿਆਹ..!

09 ਦਸੰਬਰ - ਵਿਕਰਮ ਸਹਿਜਪਾਲ

ਅੰਮ੍ਰਿਤਸਰ (ਮੀਡਿਆ ਡੈਸਕ) : ਬਾਲੀਵੁੱਡ ਵਿੱਚ ਵਿਆਹਾਂ ਦੇ ਸੀਜ਼ਨ ਦੇ ਚੱਲਦਿਆਂ, ਹਾਲ ਹੀ ਵਿਚ ਕਪਿਲ ਦੇ ਵਿਆਹ ਨੂੰ ਲੈ ਕੇ ਇੱਕ ਵੱਡੀ ਖ਼ਬਰ ਆਈ ਸੀ। ਜੀ ਹਾਂ, ਕਪਿਲ ਅਤੇ ਉਸ ਦੀ ਪ੍ਰੇਮਿਕਾ ਗਿੰਨੀ ਚਤਰਥ ਦੇ ਵਿਆਹ ਦੀਆਂ ਰਸਮਾਂ ਉਨ੍ਹਾਂ ਦੇ ਯੂ-ਟਿਊਬ ਚੈਨਲ ‘ਤੇ ਲਾਈਵ ਪ੍ਰਸਾਰਿਤ ਹੋਣਗੀਆਂ। ਕਪਿਲ 12 ਦਸੰਬਰ ਨੂੰ ਗਿੰਨੀ ਚਤਰਥ ਨਾਲ ਵਿਆਹ ਕਰਵਾਉਣਗੇ। ਹਾਲ ਹੀ ‘ਚ ਜਿੱਥੇ ਦੀਪਿਕਾ-ਰਣਬੀਰ, ਪ੍ਰਿਅੰਕਾ-ਨਿਕ ਵਰਗੇ ਅਦਾਕਾਰਾਂ ਦੇ ਵਿਆਹ ਦੀਆਂ ਰਸਮਾਂ ਚੋਰੀਛੁਪੇ ਹੋਈਆਂ ਸਨ, ਉਥੇ ਹੀ ਕਪਿਲ ਨੇ ਪੂਰੇ ਦੇਸ਼ ਦੇ ਸਾਹਮਣੇ ਆਪਣਾ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਮਾਸਟਰ ਸਲੀਮ ਤੇ ਰਿਚਾ ਸ਼ਰਮਾ ਜਗਰਾਤੇ ਦੇ ਸਮਾਗਮ ‘ਚ ਲੈਣਗੇ ਹਿੱਸਾ

ਕਪਿਲ ਦੇ ਰਿਸ਼ਤੇਦਾਰਾਂ ਮੁਤਾਬਕ ਕਪਿਲ ਸ਼ਰਮਾ ਦੇ ਵਿਆਹ ਦੀਆਂ ਰਸਮਾਂ ਦੇ ਕੁੱਝ ਸਮਾਰੋਹ 10 ਦਸੰਬਰ ਨੂੰ ਸ਼ੁਰੂ ਹੋ ਜਾਣਗੇ ਜਿਸ ਵਿਚ ਕਪਿਲ ਦੀ ਭੈਣ ਪੂਜਾ ਸ਼ਰਮਾ ਨੇ ਆਪਣੇ ਘਰ 10 ਦਸੰਬਰ ਨੂੰ ਜਗਰਾਤਾ ਰਖਵਾਇਆ ਹੈ। ਇਸ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਮਾਸਟਰ ਸਲੀਮ ਮੁੱਖ ਤੌਰ ‘ਤੇ ਹਿੱਸਾ ਲੈਣਗੇ। ਮਾਸਟਰ ਸਲੀਮ ਦੇ ਮੈਨੇਜਰ ਅਭਿਸ਼ੇਕ ਜੋਸ਼ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ। ਮਾਸਟਰ ਸਲੀਮ ਤੋਂ ਇਲਾਵਾ, ਰਿਚਾ ਸ਼ਰਮਾ ਵੀ ਇਸ ਜਾਗਰਨ ‘ਚ ਹਿੱਸਾ ਲਵੇਗੀ।

ਗਿੰਨੀ ਦੇ ਘਰ ਪੈਣਗੇ 10 ਦਸੰਬਰ ਨੂੰ ਪਾਠ ਦੇ ਭੋਗ, ਸ਼ਾਮਲ ਹੋਣਗੇ ਰਾਜਨੇਤਾ

ਗਿੰਨੀ ਦੇ ਘਰ ਵੀ ਵਿਆਹ ਦੀਆਂ ਤਿਆਰੀ ਸ਼ੁਰੂ ਹੋ ਗਈਆਂ ਹਨ। ਗਿੰਨੀ ਦੇ ਘਰ 10 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਜਿਸ ‘ਚ ਪੰਜਾਬ ਦੇ ਕਈ ਰਾਜਨੇਤਾ ਸ਼ਾਮਲ ਹੋਣਗੇ। ਪਰਿਵਾਰ ਅਤੇ ਦੋਸਤਾਂ ਦੇ ਨਾਲ -ਨਾਲ ਪੰਜਾਬ ਦੇ ਕਈ ਸੀਨੀਅਰ ਅਕਾਲੀ ਆਗੂ ਇਸ ਸਮਾਗਮ ‘ਚ ਸ਼ਾਮਲ ਹੋਣਗੇ। ਅਕਾਲੀ ਨੇਤਾ ਬੀਬੀ ਜਗੀਰ ਕੌਰ ਦਾ ਨਾਮ ਵੀ ਇਸ ਲਿਸਟ ‘ਚ ਸੱਭ ਤੋਂ ਉੱਪਰ ਹੈ।

ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ 12 ਦਸੰਬਰ ਨੂੰ ਜਲੰਧਰ ਦੇ ‘ਕਬਾਨਾ ਹੋਟਲ’ ‘ਚ ਬਰਾਤ ਲੈ ਕੇ ਆਉਣਗੇ। ਵਿਆਹ ਦੀ ਪਹਿਲੀ ਰਿਸੇਪਸ਼ਨ ਪਾਰਟੀ ਅੰਮ੍ਰਿਤਸਰ ਅਤੇ ਦੂਜੀ ਪਾਰਟੀ ਮੁੰਬਈ ਵਿੱਚ ਹੋਵੇਗੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.