Breaking News :

ਵਿਆਹ ਦੌਰਾਨ ਉਰਵਸ਼ੀ ਨਾਲ ਇਹ ਹਰਕਤ ਕਰ ਬੈਠੇ ਬੋਨੀ ਕਪੂਰ

ਮੁੰਬਈ (ਵਿਕਰਮ ਸਹਿਜਪਾਲ) : ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਡਾਇਰੈਕਟਰ ਬੋਨੀ ਕਪੂਰ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਕ ਪਾਰਟੀ ਦੌਰਾਨ ਦਾ ਹੈ, ਜਿਸ 'ਚ ਬੋਨੀ ਕਪੂਰ ਅਦਾਕਾਰਾ ਉਰਵਸ਼ੀ ਰੌਤੇਲਾ ਨਾਲ ਮਿਲਦੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਬੋਨੀ ਕਪੂਰ ਦੀ ਕਾਫੀ ਟਰੋਲ ਕਰ ਰਹੇ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਬੋਨੀ ਕਪੂਰ ਨੇ ਜਿਸ ਤਰ੍ਹਾਂ ਉਰਵਸ਼ੀ ਨੂੰ ਪਿੱਛੇ ਤੋਂ ਟੱਚ (ਫੜ੍ਹਿਆ ਹੈ) ਕੀਤਾ ਹੈ, ਉਹ ਗਲਤ ਹੈ। ਬੋਨੀ ਕਪੂਰ ਦੇ ਟੱਚ ਕਰਨ ਨੂੰ ਲੈ ਕੇ ਕੁਝ ਖਬਰਾਂ ਵੀ ਪਬਲਿਸ਼ ਹੋਈਆਂ ਹਨ। ਹੁਣ ਅਜਿਹੀ ਹੀ ਇਕ ਖਬਰ 'ਤੇ ਉਰਵਸ਼ੀ ਰੌਤੇਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦਰਅਸਲ ਉਰਵਸ਼ੀ ਰੌਤੇਲਾ ਨੇ ਵੀਡੀਓ 'ਤੇ ਇਕ ਰਿਪੋਰਟ ਦੀ ਕਵਰੇਜ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। 


ਉਰਵਸ਼ੀ ਦਾ ਕਹਿਣਾ ਹੈ, ''ਇਸ ਤਰ੍ਹਾਂ ਦੀਆਂ ਖਬਰਾਂ ਕਰਕੇ ਤੁਸੀਂ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕਰਦੇ ਹੋ। ਦੇਸ਼ ਦੇ ਇਸ ਸੁਪਰੀਮ ਨਿਊਜ਼ਪੇਪਰ 'ਚ ਇਹ ਨਿਊਜ਼ ਹੈ। ਚੰਗਾ ਹੋਵੇਗਾ ਤੁਸੀਂ ਗਰਲ ਪਾਵਰ ਦੀਆਂ ਗੱਲਾਂ ਨਾ ਕਰੋ।'' ਨਿਊਜ਼ਪੇਪਰ ਨੇ ਉਰਵਸ਼ੀ ਰੌਤੇਲਾ ਤੇ ਬੋਨੀ ਕਪੂਰ ਦੀਆਂ ਤਸਵੀਰਾਂ 'ਤੇ 'ਡੋਂਟ ਟੱਚ ਮੀ' ਲਿਖ ਕੇ ਇਕ ਤਸਵੀਰ ਨੂੰ ਚਲਾਇਆ ਸੀ। ਇਸ ਤਸਵੀਰ 'ਤੇ ਉਰਵਸ਼ੀ ਰੌਤੇਲਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਦੱਸ ਦਈਏ ਕਿ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਜਯੰਤੀਲਾਲ ਗਾਡਾ ਦੇ ਬੇਟੇ ਦੇ ਵਿਆਹ ਦੇ ਸਵਾਗਤ ਸਮਾਰੋਹ 'ਚ ਬੋਨੀ ਕਪੂਰ ਤੇ ਉਰਵਸ਼ੀ ਰੌਤੇਲਾ ਐਤਵਾਰ ਰਾਤ ਪਹੁੰਚੇ ਸਨ। ਇਸ ਪਾਰਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸੋਮਵਾਰ ਕਾਫੀ ਵਾਇਰਲ ਹੋਈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.