Breaking News :

ਫਿਲਮ 'ਕਲੰਕ' ਦੀ ਪ੍ਰਮੋਸ਼ਨ ਕਰਨ ਲਈ ਬਾਲੀਵੁੱਡ ਸਟਾਰ ਆਲਿਆ ਭੱਟ ਤੇ ਵਰੁਣ ਧਵਨ ਪਹੁੰਚੇ LPU

ਕਪੂਰਥਲਾ (NRI Media) : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹਿੰਦੀ ਫਿਲਮ 'ਕਲੰਕ' ਦੀ ਪ੍ਰਮੋਸ਼ਨ ਕਰਨ ਲਈ ਬਾਲੀਵੁੱਡ ਸਟਾਰ ਆਲਿਆ ਭੱਟ ਤੇ ਵਰੁਣ ਧਵਨ ਪਹੁੰਚੇ। ਇਨ੍ਹਾਂ ਫਿਲਮੀ ਸਿਤਾਰਿਆਂ ਨੂੰ ਦੇਖਣ ਲਈ ਸਟੂਡੈਂਟਸ ਦੀ ਕਾਫੀ ਭੀੜ ਜੁਟੀ।ਇਸ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਆਲਿਆ ਭੱਟ ਨੇ ਕਿਹਾ ਕਿ ਕਲੰਕ ਫਿਲਮ 'ਚ ਮਾਧੂਰੀ ਦੀਕਸ਼ਿਤ ਨਾਲ ਡਾਂਸ ਕਰਨਾ ਕਾਫ਼ੀ ਚੰਗਾ ਲੱਗਿਆ। ਉਨ੍ਹਾਂ ਮਾਧੂਰੀ ਨਾਲ ਕਾਫੀ ਇੰਜੁਆਏ ਕੀਤਾ।

ਇਸ ਦੌਰਾਨ ਵਰੁਣ ਨੇ ਕਿਹਾ ਕਿ ਕਿਸੇ ਵੀ ਫਿਲਮ 'ਚ ਰੋਲ ਕਰਨਾ ਚੈਲੇਂਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਚੁਣੌਤੀ ਭਰਪੂਰ ਰੋਲ 'ਚ ਕੰਮ ਕਰਨਾ ਉਨ੍ਹਾਂ ਨੂੰ ਕਾਫੀ ਚੰਗਾ ਲਗਦਾ ਹੈ। ਲਵਲੀ ਪ੍ਰੋਫਸ਼ੈਨਲ ਯੂਨੀਵਰਸਿਟੀ 'ਚ ਦੋਨਾਂ ਅਦਾਕਾਰਾਂ ਨਾਲ ਸਟੂਡੈਂਟਸ ਨੇ ਸੈਲਫੀਆਂ ਲਈਆਂ ਤੇ ਡਾਂਸ ਵੀ ਕੀਤਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.