Breaking News :

ਕੰਗਨਾ ਦੀ ਨਵੀ ਫਿਲਮ 25 ਜਨਵਰੀ ਨੂੰ ਹੋਵੇਗੀ ਰਿਲੀਜ਼, ਅਸ਼ੀਰਵਾਦ ਲੈਣ ਹਿਮਾਚਲ ਦੇ ਪ੍ਰਸਿੱਧ ਮੰਦਰ ‘ਚ ਪਹੁੰਚੀ

18 ਜਨਵਰੀ, ਸਿਮਰਨ ਕੌਰ- (NRI MEDIA) :

ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਦੀ ਨਵੀ ਆ ਰਹੀ ਫ਼ਿਲਮ ‘ਮਨੀਕਰਨੀਕਾ’ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਫਿਲਮ ਕਾਰਨ ਕੰਗਨਾ ਕਾਫ਼ੀ ਵਿਅਸਤ ਹੈ। ਉਹ ਅਪਣੀ ਫ਼ਿਲਮ ਦੇ ਪ੍ਰਮੋਸ਼ਨ ‘ਚ ਲੱਗੀ ਹੋਈ ਹੈ। ਦੱਸ ਦਈਏ ਕਿ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਕੰਗਨਾ ਕੁਲਦੇਵੀ ਮਾਤਾ ਦੇ ਦਰਸ਼ਨ ਕਰਨ ਲਈ ਹਿਮਾਚਲ ਗਈ ਹੈ।

ਉਸਦੀ ਮੰਦਰ ‘ਚ ਦਰਸ਼ਨ ਕਰਦੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਫ਼ਿਲਮ ‘ਮਨੀਕਰਨੀਕਾ’ ਵਿਚ ਕੰਗਨਾ ਰਨੌਤ ਰਾਣੀ ਲਕਸ਼ਮੀ ਬਾਈ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਫ਼ਿਲਮ ਤੋਂ ਹੀ ਕੰਗਨਾ ਨੇ ਅਪਣੇ ਡਾਈਰੈਕਸ਼ਨ ਦੀ ਸ਼ੁਰੂਆਤ ਕੀਤੀ ਹੈ।

ਓਥੇ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਲਈ ਅੱਜ ਰਾਸ਼ਟਰਪਤੀ ਭਵਨ ਵਿਚ ਫ਼ਿਲਮ ‘ਮਨੀਕਰਨੀਕਾ’ ਦੀ ਸਪੈਸ਼ਪਲ ਸਕਰੀਨ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਫ਼ਿਲਮ ਨੂੰ 50 ਤੋਂ ਜਿਆਦਾ ਦੇਸ਼ਾਂ ਵਿਚ ਰਿਲੀਜ਼ ਕੀਤਾ ਜਾਵੇਗਾ।

ਪਹਿਲਾਂ ਇਸ ਫ਼ਿਲਮ ਵਿਚ ਸੋਨੂ ਸੂਦ ਵੀ ਨਜ਼ਰ ਆਉਣ ਵਾਲੇ ਸਨ। ਪਰ ਵਿਵਾਦਾਂ ਦੀ ਵਜ੍ਹਾ ਨਾਲ ਉਨ੍ਹਾਂ ਨੇ ਇਹ ਫ਼ਿਲਮ ਛੱਡ ਦਿਤੀ ਹੈ। ਕੰਗਨਾ ਦਾ ਇਸ ਫ਼ਿਲਮ ਨਾਲ ਹੁਣ ਤੱਕ ਦਾ ਅਹਿਮ ਰੋਲ ਮੰਨਿਆ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨੀ ਪਸੰਦ ਆਉਂਦੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.