ਕੈਨੇਡਾ ਦੇ ਵੈਨਕੂਵਰ ਵਿੱਚ ਫੈਲਿਆ ਖਸਰਾ - 33 ਬੱਚੇ ਅਤੇ 1 ਅਧਿਆਪਕ ਪੀੜਿਤ
ਅਦਾਲਤ ਨੇ ਸ਼ਾਹਰੁਖ ਖਾਨ ਦੀ ਬੇਨਾਮੀ ਜਾਇਦਾਦ ਜਬਤ ਕਰਨ ਦੇ ਹੁਕਮਾਂ ਨੂੰ ਵਾਪਸ ਲੈਣ ਲਈ ਕਿਹਾ
30 ਜਨਵਰੀ, ਸਿਮਰਨ ਕੌਰ- (NRI MEDIA) :
ਅਦਾਕਾਰ ਸ਼ਾਹਰੁਖ਼ ਖ਼ਾਨ ਦੀ ਮਹਾਰਾਸ਼ਟਰ ਦੇ ਅਲੀਬਾਗ਼ ਸਥਿਤ ਜਾਇਦਾਦ ਨੂੰ ਬੇਨਾਮੀ ਲੈਣ-ਦੇਣ ਦੱਸ ਕੇ ਜ਼ਬਤ ਕਰਨ ਦੇ ਜਾਰੀ ਹੁਕਮਾਂ ਨੂੰ ਵਾਪਸ ਲੈਣ ਲਈ ਕਿਹਾ ਹੈ। ਅਦਾਲਤ ਨੇ ਆਈਟੀ ਵਿਭਾਗ ਦੇ ਉਪਰੋਕਤ ਹੁਕਮਾਂ ਨੂੰ ਆਧਾਰਹੀਣ ਦੱਸਿਆ ਹੈ। ਤੁਸ਼ਾਰ ਵੀ. ਸ਼ਾਹ ਨੇ ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਦੋਸ਼ਾਂ ਤੋਂ ਬਰੀ ਕਰਦਿਆਂ ਕਿਹਾ ਕਿ ਅਲੀਬਾਗ਼ ਸਥਿਤ ਪਿੰਡ ਥਾਲ ਦੀ ਖੇਤੀਯੋਗ ਜ਼ਮੀਨ ਤੇ ਇਸ ’ਤੇ ਬਣੇ ਢਾਂਚੇ ਨੂੰ ਬੇਨਾਮੀ ਜਾਇਦਾਦ ਨਹੀਂ ਮੰਨਿਆ ਜਾ ਸਕਦਾ, ਲਿਹਾਜ਼ਾ ਜਾਂਚ ਅਧਿਕਾਰੀ ਵੱਲੋਂ ਇਸ ਜਾਇਦਾਦ ਨੂੰ ਜ਼ਬਤ ਕੀਤੇ ਜਾਣ ਦੇ ਹੁਕਮਾਂ ਨੂੰ ਮਨਸੂਖ ਕੀਤਾ ਜਾਂਦਾ ਹੈ। ਵਿਭਾਗ ਨੇ ਬੇਨਾਮੀ ਲੈਣ-ਦੇਣ ਨਾਲ ਸਬੰਧਤ ਕਾਨੂੰਨ ਤਹਿਤ ਹੁਣ ਤਕ 6900 ਕਰੋੜ ਰੁਪਏ ਦੇ ਅਸਾਸੇ ਜ਼ਬਤ ਕੀਤੇ ਹਨ। ਮੀਡਿਆ ਦੀਆਂ ਰਿਪੋਰਟਾਂ ਮੁਤਾਬਕ ਇਸ ਜੁਰਮ ਤਹਿਤ ਸੱਤ ਸਾਲ ਕੈਦ ਦੀ ਸਜ਼ਾ ਦੇ ਨਾਲ ਬੇਨਾਮੀ ਜਾਇਦਾਦ ਦੇ ਬਾਜ਼ਾਰੀ ਮੁੱਲ ਦਾ 25 ਫੀਸਦ ਤੱਕ ਜੁਰਮਾਨਾ ਵੀ ਪੈ ਸਕਦਾ ਹੈ।
Add Comment