Breaking News :

ਫ਼ਿਲਮ 'KGF' ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਟ੍ਰੇਲਰ!

09 ਨਵੰਬਰ, ਵਿਕਰਮ ਸਹਿਜਪਾਲ

ਮੁੰਬਈ : ਐਕਸਲ ਐਂਟਰਟੇਨਮੈਂਟ ਦਾ ਸਭ ਤੋਂ ਉਤਸ਼ਾਹੀ ਕੰਨੜ ਪ੍ਰੋਜੈਕਟ 'KGF' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। KGF ਫ਼ਿਲਮ 70 ਦੇ ਦਹਾਕੇ 'ਤੇ ਅਧਾਰਤ ਇਕ ਪੀਰੀਅਡ ਡਰਾਮਾ ਫ਼ਿਲਮ ਹੈ। ਇਸ ਕੰਨੜ ਫ਼ਿਲਮ ਨੂੰ ਤਾਮਿਲ, ਤੇਲਗੂ, ਮਲਿਆਲਮ, ਹਿੰਦੀ ਤੇ ਕੰਨੜ ਭਾਸ਼ਾਵਾਂ 'ਚ ਬਣਾਇਆ ਗਿਆ ਹੈ। ਦੱਸ ਦਈਏ ਕਿ ਫ਼ਿਲਮ ਦਾ ਪਹਿਲਾਂ 'KGF' ਚੈਪਟਰ-1 21 ਦਸੰਬਰ, 2018 ਨੂੰ ਰਿਲੀਜ਼ ਹੋਵੇਗਾ।ਖੇਤਰ 'ਚ ਸੋਨੇ ਦੀਆਂ ਖਾਨਾਂ 'ਚ ਪਹੁੰਚ ਜਾਂਦਾ ਹੈ।

  

ਐਕਸਲ ਐਟਰਟੇਨਮੈਂਟ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਟਰੇਲਰ ਸ਼ੇਅਰ ਕੀਤਾ। ਕੰਨੜ ਫ਼ਿਲਮਜ਼ ਨੇ ਐਕਸਲ ਐਂਟਰਟੇਨਮੈਂਟ ਨੇ AA ਫ਼ਿਲਮਜ਼ ਨਾਲ ਹੱਥ ਮਿਲਾਇਆ ਹੈ। ਫ਼ਿਲਮ ਵਿੱਚ ਅਦਾਕਾਰ ਯਸ਼, ਸ਼੍ਰੀਨਿਧੀ ਸ਼ੈੱਟੀ, ਰਾਮਿਆ ਕ੍ਰਿਸ਼ਣ, ਅਨੰਤ ਨਾਗ, ਜੌਨ ਕੋਕਕੇਨ ਹਨ। ਇਹ ਫ਼ਿਲਮ ਨੂੰ ਪ੍ਰਸ਼ਾਂਤ ਨੀਲ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਹੋਮਬੇਲ ਫ਼ਿਲਮਜ਼ ਪ੍ਰੋਡਕਸ਼ਨ ਦੀ ਫ਼ਿਲਮ ਹੈ। 'KGF' ਐਕਸਲ ਐਂਟਰਟੇਨਮੈਂਟ ਦੀ ਪਹਿਲੀ ਕੰਨੜ ਫ਼ਿਲਮ ਹੈ ਅਤੇ ਇਹ ਪ੍ਰੋਡਕਸ਼ਨ ਹਾਊਸ ਇਸ ਤਰ੍ਹਾਂ ਦੀ ਅਹਿਮ ਫ਼ਿਲਮ ਨਾਲ ਜੁੜ ਕੇ ਮਾਣ ਮਹਿਸੂਸ ਕਰ ਰਿਹਾ ਹੈ। 'ਕੰਨੜ ਫ਼ਿਲਮ' ਇੰਡਸਟਰੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਫ਼ਿਲਮ 'ਚੋਂ ਇਕ ਮੰਨਿਆ ਜਾ ਰਿਹਾ ਹੈ। ਯਸ਼ ਟਰੇਲਰ 'ਚ ਰੌਕੀ ਦੀ ਭੂਮਿਕਾ ਨਿਭਾ ਰਹੇ ਹਨ, ਜੋ ਮੁੰਬਈ ਦੀਆਂ ਸੜਕਾਂ ਤੋਂ ਆਪਣਾ ਸਫ਼ਰ ਸ਼ੁਰੂ ਕਰਦਾ ਹੈ। ਜਿਸ ਤੋਂ ਬਾਅਦ ਉਹ ਕਰਨਾਟਕ 'ਚ ਕੋਲਾਰ 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.