Breaking News :

'ਭਾਬੀ ਜੀ' ਹੋਈ ਰਾਹੁਲ ਗਾਂਧੀ ਵਲ..!

ਮੁੰਬਈ (ਵਿਕਰਮ ਸਹਿਜਪਾਲ) : ਤੁਹਾਨੁੰ ਦੱਸ ਦਈਏ ਕਿ ਫਿਲਮ ਅਤੇ ਟੀ.ਵੀ. ਦੇ ਸਿਤਾਰੇ ਵੀ ਰਾਜਨੀਤੀ ਇਨਿੰਗ ਖੇਡਣ ਲਈ ਬਰਕਰਾਰ ਦਿਸ ਰਹੇ ਹਨ। ਇਸ ਦੌਰਾਨ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿੰਦੇ ਰਾਹੁਲ ਗਾਂਧੀ ਦੀ ਲੀਡਰਸ਼ਿਪ 'ਤੇ ਭਰੋਸਾ ਜ਼ਾਹਰ ਕਰਦੇ ਹੋਏ ਕਾਂਗਰਸ 'ਚ ਸ਼ਾਮਲ ਹੋ ਗਈ ਹੈ। ਉਸ ਨੇ ਮੁੰਬਈ 'ਚ ਕਾਂਗਰਸ ਪਾਰਟੀ ਨੇਤਾ ਸੰਜੇ ਨਿਰੂਪਮ ਅਤੇ ਚਰਨ ਸਿੰਘ ਸਪਰਾ ਦੀ ਮੌਜੂਦਗੀ 'ਚ ਕਾਂਗਰਸ ਦੀ ਮੈਂਬਰਤਾ ਲੈ ਲਈ। ਸ਼ਿਲਪਾ, ਟੀ.ਵੀ. ਸ਼ੋਅ 'ਭਾਬੀ ਜੀ ਘਰ ਪਰ ਹੈਂ' ਤੋਂ ਮਸ਼ਹੂਰ ਹੋਈ ਸੀ।

Image result for shilpa shinde

ਉਸ ਨੇ ਪਿਛਲੇ ਸਾਲ ਰਿਐਲਿਟੀ ਸ਼ੋਅ 'ਬਿਗ ਬੌਸ 11' ਦਾ ਖਿਤਾਬ ਵੀ ਜਿੱਤਿਆ ਸੀ। ਸ਼ਿਲਪਾ ਸ਼ਿੰਦੇ ਦੇ ਪਾਰਟੀ 'ਚ ਆਉਣ ਤੋਂ ਬਾਅਦ ਕਾਂਗਰਸ ਵਰਕਰਾਂ 'ਚ ਕਾਫੀ ਉਤਸ਼ਾਹ ਹੈ। ਉਂਝ ਕਾਫੀ ਸਮੇਂ ਤੋਂ ਕਈ ਫਿਲਮੀ ਸਿਤਾਰਿਆਂ ਦੇ ਕਾਂਗਰਸ 'ਚ ਆਉਣ ਦੇ ਕਿਆਸ ਲਗਾਏ ਜਾ ਰਹੇ ਸਨ। ਕੁਝ ਦਿਨ ਪਹਿਲਾਂ ਕਰੀਨਾ ਕਪੂਰ ਖਾਨ ਦੇ ਵੀ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਕਰੀਨਾ ਨੇ ਇਨ੍ਹਾਂ ਖਬਰਾਂ ਨੂੰ ਅਫਵਾਹ ਦੱਸਿਆ ਸੀ। ਸ਼ਿਲਪਾ ਸ਼ਿੰਦੇ ਇੰਨੀਂ ਦਿਨੀਂ ਸੋਸ਼ਲ ਮਡੀਆ ਤੋਂ ਦੂਰ ਹੈ। ਇਸ ਦਾ ਕਾਰਨ ਟਰੋਲਿੰਗ ਹੈ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.