• Monday, August 19

Breaking News :

ਅਕਸ਼ੇ ਦੀ ਫਿਲਮ 'ਮਿਸ਼ਨ ਮੰਗਲ' ਦਾ ਟ੍ਰੇਲਰ - ਸ਼ਾਨਦਾਰ ਅਦਾਕਾਰੀ ਨਾਲ ਲਬਰੇਜ਼

ਮੀਡੀਆ ਡੈਸਕ , ਜੁਲਾਈ ( NRI MEDIA )

ਬਾਲੀਵੁੱਡ ਦੇ ਵਿਚ ਅੱਜ ਕਲ ਸਿਲਸਿਲਾ ਬਣਿਆ ਹੋਇਆ ਹੈ ਆਤਮ ਕਥਾਵਾਂ ਅਤੇ ਸੱਚ ਤਥਾਂ ਉਤੇ ਅਧਾਰਿਤ ਫ਼ਿਲਮਾਂ ਦਾ,ਉਥੇ ਹੀ ਹੁਣ ਸਾਨੂੰ ਅਕਸ਼ੇ ਕੁਮਾਰ ਦੱਸਣ ਜਾ ਰਹੇ ਹਨ ਕਿ ਕਿਵੇਂ ਸਾਡੇ ਦੇਸ਼ ਨੇ ਲਾਲ ਗ੍ਰਹਿ ਮੰਗਲ ਉਤੇ ਕਦਮ ਰੱਖਿਆ , ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੀ ਨਵੀ ਫਿਲਮ 'ਮਿਸ਼ਨ ਮੰਗਲ' ਦੇ ਵਾਰੇ ਜਿਸਦੇ ਮੁਖ ਕਿਰਦਾਰ ਹਨ ਅਕਸ਼ੇ ਕੁਮਾਰ ਅਤੇ ਵਿਦਿਆ ਬਾਲਨ , ਇਨ੍ਹਾਂ ਦੋਹਾਂ ਤੋਂ ਇਲਾਵਾ ਇਸ ਫਿਲਮ ਦੇ ਵਿਚ ਸੋਨਾਕਸ਼ੀ ਸਿਨਹਾ, ਤਾਪਸੀ ਪੰਨੂ, ਕਿਰਤੀ ਕੁਲਹਾਰੀ, ਸ਼ਰਮਨ ਜੋਸ਼ੀ, ਅਤੇ ਨਿਥਯਾ ਮੇਨੇਨ ਆਦਿ ਵੀ ਇਸ ਫਿਲਮ ਦਾ ਹਿੱਸਾ ਹਨ।


ਇਸ ਫਿਲਮ ਦਾ ਟ੍ਰੇਲਰ ਅੱਜ ਹੋ ਗਿਆ ਹੈ , ਜਿਸਨੂੰ ਦੇਖਣ ਤੋਂ ਬਾਅਦ ਲੋਕ ਇਸ ਫਿਲਮ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹੇ ਹਨ, ਇਸ ਫਿਲਮ ਦੇ ਵਿਚ ਦਿਖਾਇਆ ਹੈ ਕਿ ਕਿਵੇਂ ਸਧਾਰਨ ਲੋਕਾਂ ਦੇ ਯਤਨਾਂ ਨਾਲ ਭਾਰਤ ਦੇਸ਼ ਨੇ ਆਪਣਾ ਸਭ ਤੋਂ ਵੱਡਾ ਪ੍ਰੋਜੈਕਟ ਪੂਰਾ ਕੀਤਾ, ਇਸ ਤੋਂ ਇਲਾਵਾ ਇਹ ਕਹਾਣੀ ਇਹ ਵੀ ਦਸਦੀ ਹੈ ਕਿ ਮਹਿਲਾ ਵਿਗਿਆਨਕਾਂ ਦੀ ਜ਼ਿੰਦਗੀ ਕਿੰਨੀ ਜ਼ਿਆਦਾ ਵਿਅਸਤ ਹੁੰਦੀ ਹੈ ਅਤੇ ਕਿਵੇਂ ਉਹ ਆਪਣੇ ਲੈਬ ਦੇ ਘਰ ਦੇ ਸਾਰੇ ਕੰਮ ਸੰਭਾਲਦੀਆਂ ਹਨ ,ਅਸਲ ਦੇ ਵਿਚ ਇਸ ਪ੍ਰੋਜੈਕਟ ਨੂੰ ਮਿਸ਼ਨ ਡਾਇਰੇਕਟਰ ਰਾਕੇਸ਼ ਧਵਨ ਅਤੇ ਪ੍ਰੋਜੈਕਟ ਡਾਇਰੇਕਟਰ ਤਾਰਾ ਸ਼ਿੰਦੇ ਨੇ ਸਫਲ ਬਣਾਇਆ ਸੀ।

ਫਿਲਮੀ ਸਿਤਾਰਿਆਂ ਨੇ ਇਸ ਫਿਲਮ ਦੇ ਨਾਲ ਸੰਬੰਧਿਤ ਕਾਫੀ ਸਾਰੇ ਪੋਸਟਰ ਆਪਣੇ ਸੋਸ਼ਲ ਮੀਡਿਆ ਅਕਾਊਂਟਾਂ ਉੱਤੇ ਸਾਂਝੇ ਕੀਤੇ ਹਨ ,ਵੇਖੋ ਇਸ ਮੂਵੀ ਦਾ ਟ੍ਰੇਲਰ ਅਤੇ ਸਾਨੂ ਦਸੋ ਕੇ ਤੁਹਾਨੂੰ ਇਹ ਕਿਵੇਂ ਦਾ ਲਗਾ ਅਤੇ ਤੁਸੀਂ ਇਸਨੂੰ ਆਜ਼ਾਦੀ ਵਾਲੇ ਦਿਨ ਜਾਣੀ 15 ਅਗਸਤ ਨੂੰ ਸਿਨੇਮਾ ਘਰਾਂ ਵਿਚ ਵੇਖਣ ਜਾਓਗੇ ਜਾਂ ਨਹੀਂ , ਜਿਕਰਯੋਗ ਹੈ ਕਿ ਇਸ ਫਿਲਮ ਦਾ ਟਾਕਰਾ ਜੋਨ ਅਬ੍ਰਾਹਮ ਦੀ 'ਬਟਾਲਾ ਹਾਊਸ' ਅਤੇ ਪ੍ਰਭਾਸ ਦੀ 'ਸਾਹੋ' ਨਾਲ ਹੋਵੇਗਾ।

ਦੇਖੋ ਇਸ ਫਿਲਮ ਦਾ ਟ੍ਰੇਲਰ - Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.