Bigg Boss 13: ਰੱਦ ਹੋਵੇਗਾ ਟੁਆਏ ਫੈਕਟਰੀ ਟਾਸਕ, ਕੰਟੈਸਟੇਂਟ ਤੇ ਭੜਕੇ ਬਿੱਗ ਬੌਸ ਨੇ ਦੱਸਿਆ 'ਵਾਹਿਯਾਤ ਤੇ ਬਕਵਾਸ'

Bigg Boss 13: ਰੱਦ ਹੋਵੇਗਾ ਟੁਆਏ ਫੈਕਟਰੀ ਟਾਸਕ, ਕੰਟੈਸਟੇਂਟ ਤੇ ਭੜਕੇ ਬਿੱਗ ਬੌਸ ਨੇ ਦੱਸਿਆ 'ਵਾਹਿਯਾਤ ਤੇ ਬਕਵਾਸ'

Bigg Boss 13: ਭਾਰਤੀ ਟੈਲੀਵਿਜ਼ਨ ਦੇ ਸਭ ਤੋਂ ਚਰਚਿਤ ਰਿਆਲਟੀ ਸ਼ੋਅ ਬਿੱਗ ਬੌਸ ਦੇ 13ਵੇਂ ਸੀਜ਼ਨ 'ਚ ਘਰ ਦੀ ਟੁਆਏ ਫੈਕਟਰੀ ਨੂੰ ਬੰਦ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ। ਦਰਅਸਲ, ਇਕ ਟੁਆਏ ਮੇਕਿੰਗ ਟਾਸਕ ਲਈ ਬਣਾਈ ਗਈ ਇਸ ਫੈਕਟਰੀ ਦੇ ਟੁਆਏ ਨੂੰ ਖੁਦ ਬਿੱਗ ਬੌਸ ਨੇ ਵਾਹਿਯਾਤ ਤੇ ਬਕਵਾਸ ਕਿਹਾ ਹੈ। ਅਜਿਹੇ 'ਚ ਕੰਟੈਸਟੇਂਟ ਦੀ ਮੁਸ਼ਕਿਲਾਂ ਵਧ ਗਈਆਂ ਹਨ।

ਸਲਮਾਨ ਖ਼ਾਨ ਕਾਰਨ ਹਰ ਸਾਲ ਚਰਚਾ 'ਚ ਰਹਿਣ ਵਾਲਾ ਬਿੱਗ ਬੌਸ ਸ਼ੋਅ ਇਸ ਵਾਰ ਕੰਟੈਸਟੇਂਟ ਦੇ ਘਟੀਆ ਟਾਸਕ ਪਰਫਾਰਮੈਂਸ ਦੇ ਚਲਦਿਆਂ ਚਰਚਾ 'ਚ ਆ ਗਿਆ ਹੈ। ਹਰ ਸੀਜ਼ਨ 'ਚ ਕੰਟੈਸਟੇਂਟ ਵਿਚਕਾਰ ਮੁਕਾਬਲਾ ਰਹਿੰਦਾ ਹੈ ਪਰ ਇਕ ਨਤੀਜੇ 'ਤੇ ਪਹੁੰਚਣ ਲਈ ਸਮਝਦਾਰੀ ਵੀ ਦਿਖਾਈ ਗਈ। ਮੰਨਿਆ ਜਾ ਰਿਹਾ ਕਿ ਇਸ ਵਾਰ ਕੰਟੈਂਸਟੇਂਟ 'ਚ ਇਹ ਦੋਵਾਂ ਚੀਜ਼ਾਂ ਨਹੀਂ ਦਿਖਾਈ ਦੇ ਰਹੀਆਂ ਹਨ।

ਬਿੱਗ ਬੌਸ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਜਰੀਏ ਅੱਜ ਯਾਨੀ 16 ਅਕਤੂਬਰ ਨੂੰ ਪ੍ਰਸਾਰਿਤ ਹੋਣ ਵਾਲੇ ਸ਼ੋਅ ਦੀ ਕਲਿੱਪ ਸ਼ੇਅਰ ਕੀਤੀ ਗਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਕੰਟੈਸਟੇਂਟ ਨੂੰ ਦਿੱਤੇ ਗਏ ਟੁਆਏ ਮੇਕਿੰਗ ਟਾਸਕ ਲਈ ਬਣਾਈ ਗਈ ਫੈਕਟਰੀ ਨੂੰ ਬੰਦ ਕੀਤਾ ਜਾ ਸਕਦਾ ਹੈ। ਇਸ ਲਈ ਕੰਟੈਸਟੇਂਟ ਵੱਲੋਂ ਬਣਾਏ ਗਏ ਟੁਆਏ ਨੂੰ ਵਾਹਿਯਾਤ ਦੱਸਿਆ ਗਿਆ ਹੈ। ਖੁਦ ਬਿੱਗ ਬੌਸ ਨੇ ਅਫੋਸਸਜਨਕ, ਵਾਹਿਆਤ ਤੇ ਬਕਵਾਸ ਵਰਗੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.