ਪਾਨੀਪਤ ਦੇ ਪੋਸਟਰ ਵਿਚ ਸੰਜੇ ਦੱਤ ਦਾ ਵਾਰਿਅਰ ਲੁਕ,ਬੇਟੀ ਤ੍ਰਿਸ਼ਾਲਾ ਨੇ ਕੀਤਾ ਇਹ ਕੁਮੈਂਟ

ਪਾਨੀਪਤ ਦੇ ਪੋਸਟਰ ਵਿਚ ਸੰਜੇ ਦੱਤ ਦਾ ਵਾਰਿਅਰ ਲੁਕ,ਬੇਟੀ ਤ੍ਰਿਸ਼ਾਲਾ ਨੇ ਕੀਤਾ ਇਹ ਕੁਮੈਂਟ

ਬਾਲੀਵੁੱਡ: ਸੰਜੇ ਦੱਤ ਅਤੇ ਅਰਜੁਨ ਕਪੂਰ ਦੀ ਫਿਲਮ ਪਾਨੀਪਤ ਦਾ ਦੂਜਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਬਾਬਾ ਲੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਭਾਵ ਟਵਿਟਰ ਅਤੇ ਇੰਸਟਾਗ੍ਰਾਮ 'ਤੇ ਪੋਸਟਰ ਵੀ ਸ਼ੇਅਰ ਕੀਤਾ ਹੈ। ਇਸ ਪੋਸਟਰ ਵਿਚ ਸੰਜੇ ਦੱਤ ਵਾਇਅਰ ਲੁਕ ਵਿਚ ਨਜ਼ਰ ਆ ਰਹੇ ਹਨ ਜੋ ਕਿ ਕਾਫੀ ਦਮਦਾਰ ਲੱਗ ਰਹੀ ਹੈ। ਫ਼ਿਲਮ ਵਿਚ ਸੰਜੇ ਦੱਤ ਅਫ਼ਗਾਨਿਸਤਾਨ ਦੇ ਸੁਲਤਾਨ ਦਾ ਕਿਰਦਾਰ ਨਿਭਾਉਣਗੇ, ਜਿਸ ਦਾ ਨਾਂ ਹੈ ਅਹਿਮਦ ਸ਼ਾਹ ਅਬਦਾਲੀ। ਪੋਸਟਰ ਦੇ ਨਾਲ ਸੰਜੇ ਦੱਤ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਫਿਲਮ ਦਾ ਟ੍ਰੇਲਰ ਕੱਲ ਭਾਵ ਮੰਗਲਵਾਰ ਨੂੰ ਰਿਲੀਜ਼ ਕੀਤਾ ਜਾਵੇਗਾ।

ਸੰਜੇ ਦੱਤ ਦੇ ਪੋਸਟਰ 'ਤੇ ਉਨ੍ਹਾਂ ਦੀ ਬੇਟੀ ਤ੍ਰਿਸ਼ਾਲਾ ਦੱਤ ਨੇ ਕੁਮੈਂਟ ਕਰ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਪੋਸਟਰ 'ਤੇ ਕੁਮੈਂਟ ਕਰਦੇ ਹੋਏ ਤ੍ਰਿਸ਼ਾਲਾ ਨੇ ਲਿਖਿਆ, 'ਲਵ ਯੂ..ਆਪ ਬਹੁਤ ਸ਼ਾਨਦਾਰ ਲਗ ਰਹੇ ਹੋ'। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਵਿਚ ਸੰਜੇ ਅਤੇ ਅਰਜੁਨ ਤੋਂ ਇਲਾਵਾ ਕ੍ਰਿਤੀ ਸੇਨਨ ਅਤੇ ਜ਼ੀਨਤ ਅਮਾਨ ਵੀ ਲੀਡ ਰੋਲ ਵਿਚ ਨਜ਼ਰ ਆਉਣਗੇ। ਇਹ ਫਿਲਮ ਦਾ ਦੂਜਾ ਪੋਸਟਰ ਹੈ। ਇਸ ਤੋਂ ਪਹਿਲਾਂ ਜੋ ਪੋਸਟਰ ਰਿਲੀਜ਼ ਹੋਇਆ ਸੀ ਉਸ ਵਿਚ ਯੁੱਧ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.