Sunny Deol ਬੋਲੇ ਕਾਰੀਡੋਰ ਰਸਤੇ ਕਰਾਂਗਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਡਾਲ ਇਕ ਬਣੇ ਜਾਂ ਦੋ ਫ਼ਰਕ ਨਹੀਂ ਪੈਂਦਾ

Sunny Deol ਬੋਲੇ ਕਾਰੀਡੋਰ ਰਸਤੇ ਕਰਾਂਗਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ, ਪੰਡਾਲ ਇਕ ਬਣੇ ਜਾਂ ਦੋ ਫ਼ਰਕ ਨਹੀਂ ਪੈਂਦਾ

ਗੁਰਦਾਸਪੁਰ: ਫਿਲਮ ਅਦਾਕਾਰ ਤੇ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਕਿਹਾ ਕਿ ਕਰਤਾਰਪੁਰ ਕਾਰੀਡੋਰ ਦਾ ਖੁੱਲ੍ਹਣਾ ਇਤਿਹਾਸਕ ਫ਼ੈਸਲਾ ਹੈ। ਉਹ ਖ਼ੁਦ ਕਾਰੀਡੋਰ ਰਸਤੇ ਪਾਕਿਸਤਾਨ ਜਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਸੰਨੀ ਨੇ ਵੀਰਵਾਰ ਨੂੰ ਆਪਣੇ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਤੇ ਬਟਾਲਾ ਦੇ ਸਿਵਲ ਹਸਪਤਾਲ ਨੂੰ ਲਾਈਫ ਸਪੋਰਟ ਸਿਸਟਮ ਨਾਲ ਲੈਸ ਦੋ ਐਂਬੂਲੈਂਸ ਸੌਂਪੀਆਂ।

ਸੰਨੀ ਨੇ ਕਿਹਾ ਕਿ ਉਹ ਕਰਤਾਰਪੁਰ ਕਾਰੀਡੋਰ ਦੇ ਉਦਘਾਟਨੀ ਸਮਾਗਮ 'ਚ ਹਿੱਸਾ ਲੈਣਗੇ। ਸਮਾਗਮ ਲਈ ਮੰਚ ਇਕ ਬਣੇ ਜਾਂ ਫਿਰ ਦੋ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਸ਼ਰਧਾ ਦੀ ਭਾਵਨਾ ਹੋਣੀ ਚਾਹੀਦੀ ਹੈ। ਆਈਐੱਸਆਈ ਦੀ ਸਾਜ਼ਿਸ਼ ਕੀ ਹੈ, ਇਸ ਬਾਰੇ ਕੁਝ ਨਹੀਂ ਪਤਾ। ਇਸ ਬਾਰੇ ਸੁਰੱਖਿਆ ਏਜੰਸੀਆਂ ਜ਼ਿਆਦਾ ਬਿਹਤਰ ਜਾਣਦੀਆਂ ਹੋਣਗੀਆਂ।

ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਸਦ ਮੈਂਬਰ ਸੰਨੀ ਦਿਓਲ ਦਾ ਗੁਰਦਾਸਪੁਰ ਦਾ ਇਹ ਦੂਸਰਾ ਦੌਰਾ ਹੈ। ਉਹ ਕਰੀਬ ਅੱਧਾ ਘੰਟਾ ਸਿਵਲ ਹਸਪਤਾਲ 'ਚ ਰੁਕੇ ਤੇ ਹਸਪਤਾਲ ਪ੍ਰਸ਼ਾਸਨ ਤੋਂ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਜਾਣਿਆ। ਉਨ੍ਹਾਂ ਕਿਹਾ ਕਿ ਪਿਛਲੇ ਦੌਰ 'ਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਐਂਬੂਲੈਂਸ ਦੀ ਮੰਗ ਰੱਖੀ ਸੀ। ਉਹ ਐਂਬੂਲੈਂਸ ਦੇਣ ਲਈ ਆਏ ਹਨ। ਸੰਨੀ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ।

ਸਿਵਲ ਸਰਜਨ ਡਾ. ਕਿਸ਼ਨ ਚੰਦ ਤੇ ਐੱਸਐੱਮਓ ਡਾ. ਚੇਤਨਾ ਨੇ ਦੱਸਿਆ ਕਿ ਸੰਸਦ ਮੈਂਬਰ ਵੱਲੋਂ ਸੌਂਪੀ ਗਈ ਐਂਬੂਲੈਂਸ 'ਚ ਵੈਂਟੀਲੇਟਰ ਦੀ ਸਹੂਲਤ ਉਪਲੱਬਧ ਹੈ। ਪਹਿਲਾਂ ਅਜਿਹੀ ਐਂਬੂਲੈਂਸ ਨਹੀਂ ਸੀ ਜਿਸ ਕਾਰਨ ਗੰਭੀਰ ਮਰੀਜ਼ਾਂ ਨੂੰ ਰੈਫਰ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.