Bigg Boss 13: ਕੰਗਨਾ ਰਣੌਤ ਸਾਹਮਣੇ ਡਿੱਗਦੇ-ਡਿੱਗਦੇ ਬਚੇ ਸਿਧਾਰਥ ਸ਼ੁਕਲਾ, ਅਦਾਕਾਰਾ ਨੇ ਇੰਝ ਸੰਭਾਲਿਆ

Bigg Boss 13: ਕੰਗਨਾ ਰਣੌਤ ਸਾਹਮਣੇ ਡਿੱਗਦੇ-ਡਿੱਗਦੇ ਬਚੇ ਸਿਧਾਰਥ ਸ਼ੁਕਲਾ, ਅਦਾਕਾਰਾ ਨੇ ਇੰਝ ਸੰਭਾਲਿਆ

ਮੀਡਿਆ ਡੈਸਕ: 'ਬਿੱਗ ਬੌਸ ਵੀਕੈਂਡ ਕਾ ਵਾਰ' ਘਰ ਵਾਲਿਆਂ ਲਈ ਕਾਫ਼ੀ ਖੱਟਾ-ਮਿੱਠਾ ਰਿਹਾ। ਜਿੱਥੇ ਸਾਰਿਆਂ ਦੇ ਵਿਵਹਾਰ ਬਾਰੇ ਸਲਮਾਨ ਖ਼ਾਨ ਨੇ ਘਰ ਵਾਲਿਆਂ ਨੂੰ ਝਾੜ ਪਾਈ। ਉੱਥੇ ਹੀ ਕੰਟੈਸਟੈਂਟਸ ਨਾਲ 'ਪੰਗਾ' ਲੈਣ ਆਏ ਕੰਗਨਾ ਰਣੌਤ ਤੇ ਜੱਸੀ ਗਿੱਲ ਨੇ ਸਭ ਨਾਲ ਮਿਲ ਕੇ ਮਸਤੀ ਕੀਤੀ। ਕੰਗਨਾ ਤੇ ਜੱਸੀ ਨੇ ਸ਼ਹਿਨਾਜ਼, ਰਸ਼ਮੀ, ਪਾਰਸ ਤੇ ਸਿਧਾਰਥ ਨੂੰ ਇਕ-ਇਕ ਟਾਸਕ ਵੀ ਦਿੱਤਾ ਜਿਸ ਨੂੰ ਚਾਰਾਂ ਨੇ ਬਾਖ਼ੂਬੀ ਪੂਰਾ ਕੀਤਾ, ਪਰ ਟਾਸਕ ਪੂਰਾ ਕਰਨ ਲਈ ਸਿਧਾਰਥ ਸ਼ੁਕਲਾ ਉਪਸ ਮੂਮੈਂਟ ਦਾ ਸ਼ਿਕਾਰ ਹੋ ਗਏ।

ਅਸਲ ਵਿਚ ਕੰਗਨਾ ਨੇ ਪਾਰਸ ਤੇ ਸਿਧਾਰਥ ਨੂੰ ਉਨ੍ਹਾਂ ਨੂੰ ਇੰਪ੍ਰੈਸ ਕਰਨ ਦਾ ਟਾਸਕ ਦਿੱਤਾ। ਪਹਿਲਾਂ ਪਾਰਸ ਨੇ ਕੰਗਨਾ ਨੂੰ ਇੰਪ੍ਰੈਸ ਕੀਤਾ। ਇਸ ਦੇ ਲਈ ਉਨ੍ਹਾਂ ਅਦਾਕਾਰਾ ਨਾਲ ਡਾਂਸ ਕੀਤਾ, ਉਨ੍ਹਾਂ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਨੂੰ ਨਾਰੀਅਲ ਪਾਣੀ ਪਿਆਇਆ। ਉਸ ਤੋਂ ਬਾਅਦ ਵਾਰੀ ਆਈ ਸਿਧਾਰਥ ਸ਼ੁਕਲਾ ਦੀ, ਸਿਧਾਰਥ ਨੇ ਵੀ ਕੰਗਨਾ ਨੂੰ ਇੰਪ੍ਰੈਸ ਕਰਨਾ ਸੀ। ਇਸ ਦੌਰਾਨ ਉਨ੍ਹਾਂ ਕੰਗਨਾ ਨੂੰ ਖਾਣ ਲਈ ਕੁਝ ਆਫਰ ਕੀਤਾ ਜਿਸ ਲਈ ਉਨ੍ਹਾਂ ਕੰਗਨਾ ਸਾਹਮਣੇ ਰੱਖੀ ਟੇਬਲ 'ਤੇ ਹੱਥ ਰੱਖਿਆ ਪਰ ਸਿਧਾਰਥ ਨੇ ਟੇਬਲ 'ਤੇ ਉਨ੍ਹਾਂ ਇੰਨੀ ਜ਼ੋਰ ਦੀ ਰੱਖਿਆ ਕਿ ਟੇਬਲ ਟੇਢਾ ਹੋ ਗਿਆ ਤੇ ਸਾਰਾ ਸਾਮਾਨ ਹੇਠਾਂ ਡਿੱਗ ਗਿਆ। ਜਿਸ ਨੂੰ ਕੰਗਨਾ ਨੇ ਸੰਭਾਲਿਆ। ਸਿਧਾਰਥ ਨੂੰ ਉਪਸ ਮੂਮੈਂਟ ਦਾ ਸ਼ਿਕਾਰ ਹੁੰਦਾ ਦੇਖਾ ਮਾਹਿਰਾ ਸ਼ਰਮਾ ਤੇ ਸ਼ੈਫਾਲੀ ਜਰੀਵਾਲਾ ਜ਼ੋਰ-ਜ਼ੋਰ ਦੀ ਹੱਸਣ ਲੱਗੀਆਂ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.