ਇਸ ਤਾਰੀਕ ਨੂੰ ਹੋ ਸਕਦਾ ਹੈ Neha Kakkar ਦਾ ਵਿਆਹ

ਇਸ ਤਾਰੀਕ ਨੂੰ ਹੋ ਸਕਦਾ ਹੈ Neha Kakkar ਦਾ ਵਿਆਹ

ਮੁੰਬਈ (Nri Media) : ਗਾਇਕਾ ਨੇਹਾ ਕੱਕੜ ਇੰਡੀਅਨ ਆਈਡਲ 11 ਵਿੱਚ ਬਤੌਰ ਜੱਜ ਕੰਮ ਕਰ ਰਹੀ ਹੈ। ਸ਼ੋਅ 'ਚ ਕਦੇ ਨੇਹਾ ਰੋਂਦੀ ਹੋਈ ਨਜ਼ਰ ਆਉਂਦੀ ਹੈ ਅਤੇ ਕਦੇ ਕਿਸੇ ਦੀ ਆਰਥਿਕ ਮਦਦ ਕਰਦੀ ਹੋਈ ਵਿਖਾਈ ਦਿੰਦੀ ਹੈ। ਨੇਹਾ ਦੇ ਨਾਲ ਇਸ ਸ਼ੋਅ ਵਿੱਚ ਵਿਸ਼ਾਲ ਦਦਲਾਨੀ ਅਤੇ ਹਿਮੇਸ਼ ਰੇਸ਼ਮੀਆ ਵੀ ਬਤੌਰ ਜੱਜ ਭੂਮਿਕਾ ਨਿਭਾ ਰਹੇ ਹਨ। ਉਦਿੱਤ ਨਾਰਾਇਣ ਦੇ ਬੇਟੇ ਆਦਿੱਤਿਆ ਨਰਾਇਣ ਅਤੇ ਨੇਹਾ ਕੱਕੜ 14 ਫਰਵਰੀ ਨੂੰ ਵਿਆਹ ਕਰਵਾ ਸਕਦੇ ਹਨ। ਦੋਹਾਂ ਦੇ ਵਿਆਹ ਦਾ ਕਾਰਡ ਵੀ ਵਾਇਰਲ ਹੋ ਰਿਹਾ ਹੈ।ਦਰਅਸਲ, ਆਦਿੱਤਿਆ ਨੇਹਾ ਨੂੰ ਬਹੁਤ ਪਸੰਦ ਕਰਦੇ ਹਨ।

ਉਸਨੇ ਸ਼ੋਅ ਵਿਚ ਕਈ ਵਾਰ ਨੇਹਾ ਨਾਲ ਖੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਨੇਹਾ ਅਤੇ ਆਦਿੱਤਿਆ ਦੇ ਪਰਿਵਾਰ ਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਹੈ। ਆਦਿੱਤਿਆ ਦੇ ਪਰਿਵਾਰ ਵਾਲੇ ਨੇਹਾ ਨੂੰ ਆਪਣੀ ਨੂੰਹ ਸਮਝਦੇ ਹਨ। ਆਦਿੱਤਿਆ ਨਰਾਇਣ ਦੇ ਪਿਤਾ ਉਦਿੱਤ ਨਾਰਾਇਣ ਅਤੇ ਅਲਕਾ ਯਾਗਨਿਕ ਐਤਵਾਰ ਨੂੰ ‘ਇੰਡੀਅਨ ਆਈਡਲ 11’ ਵਿੱਚ ਸ਼ਾਮਲ ਹੋਏ ਸਨ।

ਐਤਵਾਰ ਦੇ ਐਪੀਸੋਡ ਵਿੱਚ ਨੇਹਾ ਅਤੇ ਆਦਿੱਤਿਆ ਦਾ ਪਰਿਵਾਰ ਇੱਕਠਾ ਹੋਇਆ ਸੀ। ਨੇਹਾ ਦੀ ਮਾਂ ਨੇ ਆਉਂਦੇ ਹੀ ਇਹ ਗੱਲ ਕਹੀ ਕਿ ਅਸੀਂ ਇਹ ਰਿਸ਼ਤਾ ਪੱਕਾ ਕਰਦੇ ਹਾਂ, ਸਾਨੂੰ ਇਸ ਰਿਸ਼ਤੇ ਤੋਂ ਕੋਈ ਦਿੱਕਤ ਨਹੀਂ ਹੈ। ਇਸ ਤੋਂ ਬਾਅਦ ਆਦਿੱਤਿਆ ਕਹਿੰਦੇ ਹਨ ਕਿ ਉਹ ਨੇਹਾ ਨਾਲ 14 ਫ਼ਰਵਰੀ 2020 ਨੂੰ ਵਿਆਹ ਕਰਵਾਉਣਗੇ। ਹੁਣ ਇਹ ਮਜ਼ਾਕ ਹੈ ਜਾਂ ਸੱਚ ਇਹ 14 ਫ਼ਰਵਰੀ ਨੂੰ ਹੀ ਪਤਾ ਲੱਗੇਗਾ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.