ਬੂਟ ਪਾਲਸ਼ ਕਰਦਾ ਸੀ ਸੰਨੀ ਹਿੰਦੁਸਤਾਨੀ, ਣਿਆ ਇੰਡੀਅਨ ਆਇਡਲ ਜੇਤੂ

ਬੂਟ ਪਾਲਸ਼ ਕਰਦਾ ਸੀ ਸੰਨੀ ਹਿੰਦੁਸਤਾਨੀ, ਣਿਆ ਇੰਡੀਅਨ ਆਇਡਲ ਜੇਤੂ

ਬਠਿੰਡਾ (Nri Media) : ਇੰਡੀਅਨ ਆਈਡਲ 11 ਦੇ ਸ਼ੋਅ ਵਿੱਚ ਉੱਭਰ ਕੇ ਸਾਹਮਣੇ ਆਏ ਸੰਨੀ ਹਿੰਦੁਸਤਾਨੀ ਦੀ ਮਿਹਨਤ ਆਖ਼ਰ ਰੰਗ ਲਿਆਈ ਹੈ। ਇਸ ਸ਼ੋਅ ਵਿੱਚ 5 ਮੁਕਾਬਲੇਬਾਜ਼ ਫ਼ਾਇਨਲ ਵਿੱਚ ਪਹੁੰਚੇ ਸਨ। ਉਨ੍ਹਾਂ ਵਿੱਚੋਂ ਸੰਨੀ ਹਿੰਦੁਸਤਾਨੀ ਨੇ ਇਸ ਸੀਜ਼ਨ ਦੀ ਟਰਾਫੀ ਜਿੱਤ ਲਈ ਹੈ। 


ਇਨਾਮ ਵਜੋਂ ਸੰਨੀ ਨੂੰ 25 ਲੱਖ ਰੁਪਏ ਮਿਲਣਗੇ। ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੁੰਦਾ ਸੀ ਅਤੇ ਉਸ ਦੀ ਮਾਤਾ ਗ਼ੁਬਾਰੇ ਵੇਚਦੀ ਸੀ। 


ਇਹ ਵੀ ਦੱਸਣਯੋਗ ਹੈ ਕਿ ਸੰਨੀ ਨੇ ਗਾਇਕੀ ਦੀ ਕੋਈ ਵੀ ਪ੍ਰੋਫਸ਼ੈਨਲ ਸਿਖਲਾਈ ਨਹੀਂ ਲਈ ਸਗੋਂ ਸੁਣ ਸੁਣ ਕੇ ਮਿਊਜ਼ਿਕ ਸਿੱਖਿਆ ਹੈ, ਜੋ ਆਪਣੇ ਆਪ ਵਿੱਚ ਹੀ ਸਾਬਤ ਕਰ ਦਾ ਹੈ ਕਿ ਕੀਤੀ ਹੋਈ ਮਿਹਨਤ ਨੂੰ ਬੂਰ ਜ਼ਰੂਰ ਪੈਂਦਾ ਹੈ। ਸੰਨੀ ਹਿੰਦੁਸਤਾਨੀ ਨੇ ਇਕ ਭਾਵੁਕ ਕਰ ਦੇਣ ਵਾਲੀ ਪਰਫਾਰਮੈਂਸ ਦਿੱਤੀ। ਪਰਫਾਰਮੈਂਸ ਦੇਣ ਤੋਂ ਬਾਅਦ, ਸੰਨੀ ਨੇ ਆਪਣੀ ਮਾਂ ਨੂੰ ਸਿੱਧਾ ਜਾ ਕੇ ਜੱਫੀ ਪਾਈ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.