ਭਾਰਤ ਦੀ ਫਿਲਮ 'Period End Of Sentence' ਨੇ ਜਿੱਤਿਆ ਆਸਕਰ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਭਾਰਤ ਦੀ ਇਕ ਲਘੂ ਫਿਲਮ 'ਪੀਰੀਅਡ: ਐਨਡ ਆਫ ਸੇਂਟੇਂਸ' ਨੂੰ ਡਾਕਿਊਮੈਂਟਰੀ ਸ਼ਾਰਟ ਸਬਜੈਕਟ ਸ਼੍ਰੇਣੀ 'ਚ ਆਸਕਰ ਪੁਰਸਕਾਰ ਮਿਲਿਆ ਹੈ। ਇਸ ਡਾਕਿਊਮੈਂਟਰੀ ਦਾ ਨਿਰਦੇਸ਼ਨ ਰਾਇਕਾ ਜੋਹਤਾਬਚੀ ਨੇ ਕੀਤਾ ਹੈ ਤੇ ਇਸ ਨੂੰ ਭਾਰਤੀ ਪ੍ਰੋਡਿਊਸਰ ਗੁਨੀਤ ਮੋਂਗਾ ਦੀ ਸਿੱਖਿਆ ਐਂਟਰਟੇਨਮੈਂਟ ਨੇ ਬਣਾਇਆ ਹੈ। 


ਇਸ ਡਾਕਿਊਮੈਂਟਰੀ ਆਕਵੁੱਡ ਸਕੂਲ ਇਨ ਲਾਸ ਏਂਜਲਸ ਦੇ ਵਿਦਿਆਰਥੀਆਂ ਤੇ ਉਨ੍ਹਾਂ ਦੀ ਅਧਿਆਪਕ ਮਿਲਿਸਾ ਬਰਟਨ ਵਲੋਂ ਸ਼ੁਰੂ ਕੀਤੇ ਗਏ 'ਦ ਪ੍ਰੋਜੈਕਟ' ਦਾ ਹਿੱਸਾ ਹੈ। ਦੱਸ ਦਈਏ ਕਿ ਭਾਰਤ ਦੇ ਪੇਂਡੂ ਖੇਤਰਾਂ 'ਚ ਮਹਾਂਵਾਰੀ ਦੇ ਸਮੇਂ ਔਰਤਾਂ ਨੂੰ ਹੋਣ ਵਾਲੀਆਂ ਸਮੱਸਿਆਵਾਂ ਤੇ ਪੈਡ ਦੀ ਅਣਉਪਲਬੱਧਤਾ ਨੂੰ ਲੈ ਕੇ ਇਹ ਫਿਲਮ ਬਣੀ ਹੈ|

ਜੋਹਤਾਬਚੀ ਨੇ ਆਸਕਰ ਪੁਰਸਕਾਰ ਸਵਿਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਹਾਂਵਾਰੀ ਨੂੰ ਲੈ ਕੇ ਬਣੀ ਕੋਈ ਫਿਲਮ ਵੀ ਆਸਕਰ ਜਿੱਤ ਸਕਦੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.