ਆਲੀਆ ਬਣੇਗੀ ਰਣਬੀਰ ਦੀ ਦੁਲਹਨ

7 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਹੁਣ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ | ਕਈ ਵਾਰ ਇਹਨਾਂ ਦੋਵਾਂ ਦੇ ਰਿਸ਼ਤੇ ਨੂੰ ਲੈਕੇ ਕਾਫ਼ੀ ਚਰਚੇ ਹੋਏ ਹਨ ਪਰ ਹੁਣ ਇਹਨਾਂ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ |


ਕੁੱਛ ਰਿਪੋਰਟਾਂ ਦੀ ਮੰਨਿਏ ਤਾਂ ਕਿਹਾ ਜਾ ਰਿਹਾ ਹੈ ਕਿ ਦੋਨੋ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ ਜਿਸ ਕਰਕੇ ਇਹਨਾਂ ਦੇ ਰਿਲੇਸ਼ਨ ਬਾਰੇ ਅਫਵਾਹ ਫੈਲ ਰਹੀ ਹੈ ਤਾਂ ਕਿ ਫਿਲਮ ਨੂੰ ਇਸਦੇ ਨਾਲ ਫਾਇਦਾ ਮਿਲ ਸਕੇ | ਹਾਲਾਂਕਿ ਕਈ ਮੌਕਿਆਂ ਤਕ ਰਣਬੀਰ ਅਤੇ ਆਲੀਆ ਦੀ ਕੈਮਿਸਟ੍ਰੀ ਅਲਗ ਸੀ ਪਰ ਹੁਣ ਦੋਵੇ ਇੱਕ ਦੂਸਰੇ ਦੇ ਪਰਿਵਾਰ ਨਾਲ ਕਾਫ਼ੀ ਕਰੀਬ ਹਨ |


ਦਸ ਦਈਏ ਕਿ ਰਣਬੀਰ ਦਾ ਪਰਿਵਾਰ ਜਲਦ ਹੀ ਦੋਵਾਂ ਲਈ ਇੱਕ ਵੱਡਾ ਫੈਸਲਾ ਲੈਣ ਦੀ ਤਿਆਰੀ 'ਚ ਹਨ | ਰਣਬੀਰ ਦੇ ਪੇਰੇਂਟਸ ਰਿਸ਼ੀ ਕਪੂਰ ਅਤੇ ਨੀਤੂ ਇਸ ਸਮੇਂ ਨਿਊਯੌਰਕ 'ਚ ਰਿਸ਼ੀ ਦੇ ਇਲਾਜ ਲਈ ਗਏ ਹੋਏ ਹਨ ਅਤੇ ਓਥੋਂ ਜਲਦ ਹੀ ਆਕੇ ਉਹ ਇਸ ਬਾਰੇ ਖੁਲਾਸਾ ਕਰ ਸਕਦੇ ਹਨ |


ਇਸਦੇ ਨਾਲ ਹੀ ਰਣਬੀਰ ਦੇ ਵਿਆਹ ਦੀ ਤਿਆਰੀਆਂ ਵੀ ਸ਼ੁਰੂ ਹੋ ਚੁੱਕਿਆਂ ਹਨ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਰਣਬੀਰ ਦੇ ਪੇਰੇਂਟਸ ਦੁਬਾਰੇ ਆਲੀਆ ਦੇ ਮਾਤਾ ਪਿਤਾ ਨਾਲ ਮਿਲਣਗੇ | ਹਾਲਾਂਕਿ ਇਸ ਖ਼ਬਰ ਦੀ ਹਜੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ | Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.