Breaking News :

ਕੈਨੇਡਾ ‘ਚ ਘਾਤਕ ਹਮਲੇ ਕਾਰਨ ਵਿਅਕਤੀ ਦੀ ਹੋਈ ਮੌਤ

08 ਦਸੰਬਰ - ਵਿਕਰਮ ਸਹਿਜਪਾਲ

ਵੈੱਬ ਡੈਸਕ : ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਹੈਮਿਲਟਨ ਵਿੱਚ ਵਾਪਰੇ ਇੱਕ ਹਦਸੇ ਵਿੱਚ ਇੱਕ ਵਿਅਕਤੀ ਦੇ ਮੌਤ ਦੀ ਖ਼ਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਹਾਦਸਾ ਅੱਪਰ ਵੇਂਟਵਰਥ ਸਟਰੀਟ ਅਤੇ ਕਿੰਗਫਿਸ਼ਰ ਡਰਾਇਵ ਦੇ ਕੋਲ ਵਾਪਰਿਆ। ਐਮਰਜੈਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਪੀੜ੍ਹਤ ਵਿਅਕਤੀ ਨੂੰ ਦੇਖਿਆ ਜਿੱਥੇ ਉਹ ਆਪਣੇ ਜ਼ਖਮਾਂ ਨਾਲ ਤੜਫ ਰਿਹਾ ਸੀ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਨੇ ਇਸ ਰਸਤੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਸੀ ਅਤੇ ਕੁਝ ਸਮੇ ਬਾਅਦ ਇਸ ਨੂੰ ਖੋਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਹਿਰ ਦੀ ਨੌਵੀ ਘਟਨਾ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.