Breaking News :

ਟਾਰਾਂਟੋ : ਮਿਸੀਸਾਗਾ ਦੀ ਇੱਕ ਬਿਲਡਿੰਗ 'ਚ ਲੱਗੀ ਭਿਆਨਕ ਅੱਗ,3 ਜ਼ਖਮੀ

20 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਮਿਸੀਸਾਗਾ ਦੀ ਇੱਕ ਬਿਲਡਿੰਗ 'ਚ ਭਿਆਨਕ ਅੱਗ ਲੱਗ ਗਈ ਹੈ ਜਿਸ ਦੌਰਾਨ ਇੱਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ | ਐਮਰਜੰਸੀ ਅਧਿਕਾਰੀਆਂ ਨੂੰ ਸਵੇਰੇ ਤੜਕੇ 4 ਵਜੇ ਮੌਕੇ 'ਤੇ ਬੁਲਾਇਆ ਗਿਆ | ਫਾਇਰ ਬ੍ਰਿਗੇਡ ਦੇ ਕਰਮੀ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਰਹੇ ਹਨ | ਅੱਗ ਬੁਝਾਓ ਕਰਮੀਆਂ ਨੇ ਦੂਜੀ ਮੰਜਲ ਦੀ ਵਿੰਡੋ ਤੋਂ ਲਟਕ ਰਹੀ ਇੱਕ ਔਰਤ ਨੂੰ ਹਾਦਸੇ ਦੌਰਾਨ ਬਚਾਇਆ |

ਦੱਸ ਦਈਏ ਕਿ ਅੱਗ ਦੇ ਧੂੰਏ ਕਾਰਨ ਜਖਮੀਆਂ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ ਪਰ ਓਹਨਾ ਨੂੰ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ | ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਉਥੇ ਹੀ ਪੁਲਿਸ ਵੀ ਮਿਸੀਸਾਗਾ ਰੋਡ ਨੂੰ ਸੀਲ ਕਰ ਅੱਗ ਦੇ ਕਾਰਨਾਂ ਬਾਰੇ ਪਤਾ ਲਗਾ ਰਹੀ ਹੈ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.