• Sunday, July 21

Breaking News :

ਟਾਰਾਂਟੋ : ਸਕਾਰਬਰੋ 'ਚ ਘਰ ਦੇ ਬਾਹਰ ਖੜੀਆਂ 2 ਕਾਰਾਂ ਨਾਲ ਟੀ.ਟੀ.ਸੀ ਬੱਸ ਦੀ ਟੱਕਰ

21 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਟੋਰਾਂਟੋ ਦੇ ਸਕਾਰਬਰੋ 'ਚ ਇੱਕ ਘਰ ਦੇ ਬਾਹਰ ਖੜੀਆਂ ਦੋ ਕਾਰਾਂ ਦੇ ਨਾਲ ਟੀ.ਟੀ.ਸੀ ਬੱਸ ਦੀ ਟੱਕਰ ਹੋ ਗਈ | ਐਮਰਜੰਸੀ ਕਰਮਚਾਰੀਆਂ ਨੂੰ ਮੌਕੇ 'ਤੇ ਓਸਿਸ ਬੂਲਵਰਡ 'ਚ ਦੇਰ ਰਾਤ 1:30 ਵਜੇ ਬੁਲਾਇਆ ਗਿਆ, ਦੱਸ ਦਈਏ ਕਿ ਘਰ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਹਨ | 


ਇਸਦੇ ਨਾਲ ਹੀ ਘਰ ਦੇ ਨਾਲ ਲੱਗਦੇ ਦੂਜੇ ਘਰ ਨੂੰ ਵੀ ਭਾਰੀ ਨੁਕਸਾਨ ਪੁੱਜਿਆ ਹੈ | ਮੌਕੇ 'ਤੇ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਦੌਰਾਨ ਬੱਸ ਵਿਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ | ਬੱਸ ਦੇ ਡਰਾਈਵਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਘਰ ਦੇ ਮੈਂਬਰਾਂ ਨੂੰ ਹਜੇ ਘਰ 'ਚ ਜਾਣ ਦੀ ਇਜਾਜਤ ਨਹੀਂ ਦਿੱਤੀ ਗਈ ਹੈ | ਹਾਲਾਂਕਿ ਮੌਕੇ 'ਤੇ ਪੁਲਿਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ |




Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.