Breaking News :

ਟਰਾਂਟੋ : ਲੈਸਲੀਵਿਲੇ 'ਚ ਚਾਕੂ ਨਾਲ ਹਮਲੇ ਕਾਰਨ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ

22 ਮਾਰਚ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਦੀਨੋ ਦਿਨ ਟਾਰਾਂਟੋ 'ਚ ਗੋਲੀਬਾਰੀ ਅਤੇ ਚਾਕੂ ਨਾਲ ਹਮਲੇ ਵੱਧੀ ਜਾ ਰਹੇ ਹਨ | ਹੁਣੇ ਹੁਣੇ ਫਿਰ ਤੋਂ ਇੱਕ ਚਾਕੂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ | ਟਰਾਂਟੋ ਦੇ ਨੇੜਲੇ ਸੂਬੇ ਲੈਸਲੀਵਿਲੇ 'ਚ ਇੱਕ 20 ਸਾਲਾਂ ਨੌਜਵਾਨ 'ਤੇ ਚਾਕੂ ਨਾਲ ਹਮਲਾ ਹੋ ਗਿਆ ਜਿਸ ਤੋਂ ਬਾਅਦ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ |


ਦੱਸ ਦਈਏ ਕਿ ਨੌਜਵਾਨ 'ਤੇ ਚਾਕੂ ਨਾਲ ਹਮਲਾ ਗ੍ਰੀਨਵੁਡ ਐਵੇਨਿਊ ਅਤੇ ਗੇਰਾਡ ਸਟ੍ਰੀਟ 'ਚ ਸ਼ੁਕਰਵਾਰ ਨੂੰ ਤੜਕੇ ਸਵੇਰੇ ਕਰੀਬ 4:30 ਵਜੇ ਵਾਪਰਿਆ | ਓਥੇ ਹੀ ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਅਤੇ ਜ਼ਖਮੀ ਵਿਅਕਤੀ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ |ਦੱਸਣਯੋਗ ਹੈ ਕਿ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.