• Friday, July 19

ਕੈਨੇਡਾ ਦੀ ਬਰੌਕ ਯੂਨਿਵਰਸਿਟੀ 'ਤੇ ਹਮਲਾ

23 ਮਾਰਚ, ਸਿਮਰਨ ਕੌਰ- (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) :  ਕੈਨੇਡਾ ਦੀ ਬਰੌਕ ਯੂਨਿਵਰਸਿਟੀ 'ਚ ਬੀਤੀ ਰਾਤ ਨੂੰ ਕੁੱਛ ਬਦਮਾਸ਼ਾਂ ਵਲੋਂ ਗੋਲੀਆਂ ਚਲਾ ਕੇ ਭਿਆਨਕ ਹਮਲਾ ਕੀਤਾ ਗਿਆ ਜਿਸ ਦੌਰਾਨ ਯੂਨਿਵਰਸਿਟੀ ਦੇ ਤਿੰਨ ਵਿਦਿਆਰਥੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ | ਦੱਸ ਦਈਏ ਕਿ ਜ਼ਖਮੀ ਵਿਦਿਆਰਥੀਆਂ ਨੂੰ ਮੌਕੇ 'ਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ |


ਉਥੇ ਹੀ ਇਲਾਕੇ ਦੀ ਨੇੜਲੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਸਥਲ ਨੂੰ ਸੀਲ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੀੜਤ ਵਿਦਿਆਰਥੀਆਂ ਵਿੱਚੋਂ ਇਕ ਨੂੰ ਗੋਲੀ ਅਤੇ ਬਾਕੀ ਦੋ ਵਿਦਿਆਰਥੀਆਂ ਨੂੰ ਚਾਕੂ ਮਾਰਕੇ ਜ਼ਖਮੀ ਕੀਤਾ ਗਿਆ |


ਮੌਕੇ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਮਾਮਲੇ ਦੇ 4 ਸ਼ੱਕੀਆਂ ਨੂੰ ਕਾਰ ਜ਼ਰੀਏ ਕੈਂਪਸ ਵਿਚੋਂ ਨੱਠਦੇ ਦੇਖਿਆ ਗਿਆ | ਤੁਹਾਨੂੰ ਦੱਸ ਦਈਏ ਕਿ ਬਰੌਕ ਯੂਨੀਵਰਸਿਟੀ ਨਿਆਗਰਾ ਖੇਤਰ ਵਿਚ ਸਥਿਤ ਹੈ ਜਿੱਥੇ 19,000 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ | 



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.