Breaking News :

ਕੈਨੇਡਾ ਦੇ ਟੋਰਾਂਟੋ ਵਿੱਚ ਇਕ ਚੀਨੀ ਵਿਦਿਆਰਥੀ ਨੂੰ ਇਕ ਗੈਂਗ ਨੇ ਕੀਤਾ ਗਿਆ ਅਗਵਾ

ਮਾਰਖਮ, 26 ਮਾਰਚ ( NRI MEDIA )

ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਮਾਰਕਸ ਇਲਾਕੇ ਵਿੱਚੋਂ ਇੱਕ ਚੀਨੀ ਵਿਦਿਆਰਥੀ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਹੈ , ਟੋਰਾਂਟੋ ਪੁਲਸ ਅਤੇ ਚੀਨੀ ਰਾਜਦੂਤ ਨੇ ਚੀਨੀ ਵਿਦਿਆਰਥੀ ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ , ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਉਸ ਨੂੰ ਚਾਰ ਗੈਂਗਸਟਰਾਂ ਵੱਲੋਂ ਜ਼ਬਰਦਸਤੀ ਅਗਵਾ ਕੀਤਾ ਗਿਆ ਸੀ ਅਗਵਾ ਹੋਣ ਵਾਲੇ ਚੀਨੀ ਵਿਦਿਆਰਥੀ ਦਾ ਨਾਮ ਵਾਨਜ਼ਹੇਨ ਲੂ ਦੱਸਿਆ ਜਾ ਰਿਹਾ ਹੈ , ਅਗਵਾ ਹੋਣ ਦੌਰਾਨ ਉਸ ਦੀ ਇੱਕ ਔਰਤ ਮਿੱਤਰ ਵੀ ਉਸ ਦੇ ਨਾਲ ਸੀ ਉਨ੍ਹਾਂ ਦੀ ਕਾਰ ਨੂੰ ਪਾਰਕਿੰਗ ਵਿੱਚੋਂ ਬਰਾਮਦ ਕੀਤਾ ਗਿਆ , ਪੁਲਿਸ ਫਿਲਹਾਲ ਵਿਦਿਆਰਥੀ ਦੀ ਭਾਲ ਕਰ ਰਹੀ ਹੈ |


ਟੋਰਾਂਟੋ ਪੁਲਸ ਦੁਆਰਾ ਜਾਰੀ ਕੀਤੀ ਗਈ ਸਰਵੇਲੈਂਸ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਅਗਵਾਕਾਰੀਆਂ ਨੇ ਕਾਲੇ ਜੈਕਟ ਪਾਏ ਹੋਏ ਸਨ ਅਤੇ ਉਨ੍ਹਾਂ ਦੇ ਚਿਹਰੇ ਲੁਕੋਏ ਹੋਏ ਸਨ , ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਇਨ੍ਹਾਂ ਵੱਲੋਂ ਵਰਤੀ ਗਈ ਗੱਡੀ ਵਿੱਚ ਵੀ ਨਕਲੀ ਨੰਬਰ ਪਲੇਟਾਂ ਲੱਗੀਆਂ ਸਨ , ਇਨ੍ਹਾਂ ਨੰਬਰ ਪਲੇਟਾਂ ਨੂੰ ਬਾਅਦ ਦੇ ਵਿੱਚ ਟੋਰਾਂਟੋ ਦੇ ਬਾਹਰਲੇ ਇਲਾਕੇ ਵਿੱਚ ਲੱਭਿਆ ਗਿਆ , ਯਾਰਕ ਪੁਲਸ ਦੇ ਬੁਲਾਰੇ ਨੇ ਸੋਮਵਾਰ ਸ਼ਾਮ ਨੂੰ ਕਿਹਾ ਕਿ ਅਸੀਂ ਅਗਵਾ ਹੋਏ ਚੀਨੀ ਵਿਦਿਆਰਥੀ ਦੀ ਸੁਰੱਖਿਆ ਲਈ ਬਹੁਤ ਚਿੰਤਾ ਵਿਚ ਹਾਂ , ਇਹ ਘਟਨਾ ਹਿੰਸਾ ਦੀ ਇੱਕ ਮਹੱਤਵਪੂਰਨ ਘਟਨਾ ਨੂੰ ਦਰਸਾਉਂਦੀ ਹੈ , ਉਨ੍ਹਾਂ ਨੇ ਘਟਨਾ ਦਾ ਵਰਣਨ ਕਰਦੇ ਦੱਸਿਆ ਕਿ ਅਗਵਾ ਕੀਤੇ ਗਏ ਚੀਨੀ ਵਿਦਿਆਰਥੀ ਨੂੰ ਜਬਰਦਸਤੀ ਗੱਡੀ ਵਿੱਚ ਬਿਠਾਇਆ ਗਿਆ ਅਤੇ ਉਸ ਨੂੰ ਨਾਲ ਜਾਣ ਲਈ ਮਜਬੂਰ ਕੀਤਾ ਗਿਆ |

ਚੀਨੀ ਵਿਦਿਆਰਥੀ ਦੇ ਅਗਵਾ ਹੋਣ ਪਿੱਛੇ ਸੰਭਾਵਿਤ ਜਾਣਕਾਰੀ ਦਿੰਦੇ ਹੋਏ ਸੀਬੀਸੀ ਨਿਊਜ ਨੇ ਦੱਸਿਆ ਹੈ ਕਿ 2017 ਵਿੱਚ ਵੀ ਅਗਵਾ ਕਰਤਾਵਾਂ ਨੇ ਘੱਟੋ ਘੱਟ ਤਿੰਨ ਚੀਨੀ ਵਿਦਿਆਰਥੀ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਚੀਨ ਵਿੱਚ ਉਨ੍ਹਾਂ ਦੇ ਪਰਿਵਾਰਾਂ ਤੋਂ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਸੀ  ,ਅਗਵਾ ਕੀਤੇ ਗਏ ਚੀਨੀ ਵਿਦਿਆਰਥੀ ਲੂ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਵਿਅਕਤੀ ਨੇ ਦੱਸਿਆ ਕਿ ਲੂ ਦੇ ਕੋਲ ਕਈ ਲਗਜ਼ਰੀ ਕਾਰਾਂ ਲੈਂਬੋਰਗਿਨੀ ਰਾਇਲ ਰਾਇਲਸ ਅਤੇ ਹੋਰ ਕਈ ਸ਼ਾਨਦਾਰ ਕਾਰਾਂ ਹਨ , ਹੋ ਸਕਦਾ ਹੈ ਕਿ ਉਸ ਨੂੰ ਇਨ੍ਹਾਂ ਕਾਰਾਂ ਦੀ ਵਜ੍ਹਾ ਕਰਕੇ ਹੀ ਅਗਵਾ ਕੀਤਾ ਗਿਆ ਹੋਵੇ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.