• Saturday, July 20

ਸਿੱਖ ਕੈਨੇਡਾ ਤੋਂ ਸੁਲਤਾਨਪੁਰ ਲੋਧੀ ਤੱਕ ਮੋਟਰਸਾਈਕਲ ਤੇ ਕਰਨਗੇ ਯਾਤਰਾ

ਓਂਟਾਰੀਓ (ਵਿਕਰਮ ਸਹਿਜਪਾਲ) : ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ ਵੱਲੋਂ ਸਰੀ ਤੋਂ ਸੁਲਤਾਨਪੁਰ ਲੋਧੀ (ਪੰਜਾਬ) ਤੱਕ ਮੋਟਰਸਾਈਕਲ ਯਾਤਰਾ ਕੀਤੀ ਜਾਵੇਗੀ। ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੰਘ ਸਿੱਧੂ ਤੇ ਹੋਰ ਮੈਬਰਾਂ ਨੇ ਕਿਹਾ ਕਿ ਕਲੱਬ ਦੇ ਛੇ ਮੈਂਬਰ 3 ਅਪਰੈਲ ਤੋਂ ਵਿਸ਼ਵ ਯਾਤਰਾ ਸਰੀ ਤੋਂ ਸ਼ੁਰੂ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਫਰਾਂਸ ਹੁੰਦੇ ਹੋਏ ਯੂਰੋਪ ਸਮੇਤ ਈਰਾਨ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਹੁੰਦੇ ਹੋਏ ਵਾਹਗਾ ਸਰਹੱਦ ਰਸਤੇ ਭਾਰਤ ’ਚ ਦਾਖ਼ਲ ਹੋਣਗੇ। 

ਅਟਾਰੀ ਸਰਹੱਦ ’ਤੇ ਵੱਡੀ ਗਿਣਤੀ ’ਚ ਸਿੱਖ ਨੌਜਵਾਨ ਸਵਾਗਤ ਕਰਨਗੇ। ਲਗਪਗ 45 ਦਿਨਾਂ ਦੇ ਸਫ਼ਰ ਦੀ ਸਮਾਪਤੀ ਸੁਲਤਾਨਪੁਰ ਲੋਧੀ ਪਹੁੰਚ ਕੇ ਹੋਵੇਗੀ। ਯਾਤਰਾ ਦੌਰਾਨ ਮਿਲਣ ਵਾਲੀ ਸਾਰੀ ਰਕਮ ਖਾਲਸਾ ਏਡ ਨੂੰ ਮਨੁੱਖਤਾ ਦੀ ਭਲਾਈ ਵਾਸਤੇ ਦਿੱਤੀ ਜਾਏਗੀ ਅਤੇ ਯਾਤਰਾ ਦਾ ਖਰਚ ਕਲੱਬ ਦੇ ਮੈਂਬਰ ਖੁਦ ਕਰਨਗੇ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.