Breaking News :

ਪਸ਼ੂਆਂ ਦੇ ਕੈਰੀਅਰ ਦੇ ਕਰੈਸ਼ ਹੋਣ ਤੋਂ ਬਾਅਦ ਮਿਸੀਸਾਗਾ ਦੇ ਹਾਈਵੇਅ 401 ਤੇ ਘੁੰਮ ਰਹੀਆਂ ਗਾਵਾਂ

ਮਿਸੀਸਾਗਾ , 30 ਮਾਰਚ ( NRI MEDIA )

ਮਿਸੀਸਾਗਾ ਦੇ ਹਾਈਵੇ 401 ਉੱਤੇ ਗਾਵਾਂ ਨੂੰ ਘੁੰਮਦੇ ਵੇਖਿਆ ਗਿਆ , ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ , ਤੇਜੀ ਨਾਲ ਚਲਦੇ ਟਰੈਫਿਕ ਵਿੱਚ ਕਈ ਗਾਵਾਂ ਸੜਕ ਤੇ ਇਧਰ ਉਧਰ ਭੱਜ ਰਹੀਆਂ ਸਨ , ਜਿਸ ਤੋਂ ਬਾਅਦ ਪਤਾ ਲੱਗਾ ਕਿ ਹਾਈਵੇ 401 ਉੱਤੇ ਇਕ ਪਸ਼ੂਆਂ ਦੇ ਇਕ ਕੈਰੀਅਰ ਦੇ ਕਰੈਸ਼ ਹੋਣ ਤੋਂ ਬਾਅਦ ਇਹ ਗਾਵਾਂ ਉਸ ਵਿੱਚੋ ਬਾਹਰ ਨਿਕਲ ਆਇਆ ਅਤੇ ਸੜਕ ਤੇ ਘੁੰਮਣ ਲੱਗੀਆਂ |


ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਈਵੇ 401 ਦੇ ਇੱਕ ਭਾਗ ਵਿੱਚ ਟ੍ਰੈਫਿਕ ਪ੍ਰਬੰਧਨ ਵਿੱਚ ਗੜਬੜੀ ਦੀ ਸੂਚਨਾ ਮਿਲੀ ਸੀ ,ਇਥੇ ਦੋ ਟਰੱਕਾਂ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਟਰੱਕ ਦੇ ਕੈਰੀਅਰ ਦਾ ਦਰਵਾਜਾ ਖੁਲ ਗਿਆ ਅਤੇ ਪਸ਼ੂ ਸੜਕ ਉੱਪਰ ਆ ਗਏ , ਹਾਈਵੇ ਉਪਰ ਲਗਭਗ 20 ਗਾਵਾਂ ਸਨ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ |

ਪੁਲਸ ਨੂੰ ਹਾਈਵੇ ਦੇ ਪੂਰਬ ਵੱਲ ਸੜਕ ਨੂੰ ਰਾਤ ਵੇਲੇ ਆਲੇ-ਦੁਆਲੇ ਕਿੰਗਸਟਨ ਦੇ ਨੇੜੇ ਗਾਰਿਨਿਨਰ ਰੋਡ ਦੇ ਪੱਛਮ ਵੱਲ ਬੰਦ ਕੀਤਾ ਸੀ , ਅਧਿਕਾਰੀਆਂ ਨੇ ਕਰੀਬ ਇਕ ਘੰਟਾ ਟਰੈਫਿਕ ਬੰਦ ਕਰ ਦਿਤਾ ਜਦੋਂ ਮਾਲਕ ਨੇ ਗਾਵਾਂ ਨੂੰ ਇਕੱਠੇ ਕਰ ਕੇ ਫਾਰਮ ਵਿਚ ਵਾਪਸ ਛੱਡ ਕੇ ਨਹੀਂ ਆਏ |


ਦੱਸਿਆ ਜਾ ਰਿਹਾ ਕਿ ਗਾਵਾਂ ਦੇ ਸੜਕ ਤੇ ਭੱਜਣ ਤੋਂ ਬਾਅਦ ਇਕ ਕਾਰ ਵੀ ਉਨ੍ਹਾਂ ਨਾਲ ਟਕਰਾ ਗਈ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.