Breaking News :

ਵਿਆਹ ਕਰਾ ਕੈਨੇਡਾ ਪੁੱਜ ਪਤਨੀ ਨੂੰ ਛੱਡ ਗਾਇਬ ਹੋਇਆ ਪਤੀ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਕੈਨੇਡੀਅਨ ਮੁਟਿਆਰ ਵਿਆਹ ਦੇ ਨਾਂ 'ਤੇ ਧੋਖੇ ਦਾ ਸ਼ਿਕਾਰ ਹੋ ਗਈ ਜਦੋਂ ਕੈਨੇਡਾ ਪੁੱਜਣ ਸਾਰ ਉਸ ਦਾ ਪਤੀ ਉਸ ਨੂੰ ਛੱਡ ਕੇ ਗਾਇਬ ਹੋ ਗਿਆ। ਕੈਨੇਡਾ ਵਾਸੀ ਕੁਲਦੀਪ ਕੌਰ ਦਾ ਵਿਆਹ ਪਿੰਡ ਹੁਕੜਾ ਦੇ ਬਲਜਿੰਦਰ ਸਿੰਘ ਨਾਲ 8 ਮਈ 2017 ਨੂੰ ਹੋਇਆ ਸੀ। ਵਿਆਹ ਤੋਂ 10 ਦਿਨ ਬਾਅਦ ਕੁਲਦੀਪ ਕੌਰ, ਕੈਨੇਡਾ ਪਰਤ ਗਈ ਅਤੇ ਪਤੀ ਨੂੰ ਸਪੌਂਸਰ ਕਰਨ ਲਈ ਕਾਗਜ਼ਾਤ ਤਿਆਰ ਕਰਨ ਲੱਗੀ। ਪਿਛਲੇ ਸਾਲ 20 ਦਸੰਬਰ ਨੂੰ ਦਿੱਲੀ ਸਥਿਤ ਕੈਨੇਡੀਅਨ ਅੰਬੈਸੀ ਨੇ ਬਲਜਿੰਦਰ ਸਿੰਘ ਨੂੰ ਵੀਜ਼ਾ ਦੇ ਦਿੱਤਾ ਅਤੇ ਇਸ ਸਾਲ ਉਹ 22 ਜਨਵਰੀ ਨੂੰ ਕੈਨੇਡਾ ਪੁੱਜ ਗਿਆ। 

ਬਲਜਿੰਦਰ ਸਿੰਘ ਨੂੰ ਲੈਣ ਕੁਲਦੀਪ ਕੌਰ ਅਤੇ ਉਸ ਦੀ ਮਾਤਾ ਹਵਾਈ ਅੱਡੇ 'ਤੇ ਗਏ। ਹਵਾਈ ਅੱਡੇ ਤੋਂ ਬਾਹਰ ਆ ਰਹੇ ਬਲਜਿੰਦਰ ਸਿੰਘ ਨੇ ਦੋਹਾਂ ਨਾਲ ਕੋਈ ਗੱਲ ਨਾ ਕੀਤੀ ਅਤੇ ਇਹ ਕਹਿ ਕੇ ਚਲਾ ਗਿਆ ਕਿ ਉਹ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਬਲਜਿੰਦਰ ਸਿੰਘ ਨੇ ਅਗਲੇ ਦਿਨ ਗੁਰੂ ਘਰ ਵਿਚ ਆ ਕੇ ਗੱਲ ਕਰਨ ਦਾ ਵਾਅਦਾ ਕੀਤਾ ਪਰ ਉਥੇ ਵੀ ਨਾ ਪੁੱਜਾ। ਕੁਝ ਦਿਨ ਉਡੀਕ ਕਰਨ ਮਗਰੋਂ ਕੁਲਦੀਪ ਕੌਰ ਨੇ ਫ਼ਰਵਰੀ ਵਿਚ ਐਨ.ਆਰ.ਆਈ. ਵਿੰਗ ਮੋਹਾਲੀ ਨੂੰ ਸ਼ਿਕਾਇਤ ਕਰ ਦਿੱਤੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਹੈ ਕਿ ਬਲਜਿੰਦਰ ਸਿੰਘ ਦਾ ਜੀਜਾ ਵੀ ਉਸ ਨਾਲ ਰਲਿਆ ਹੋਇਆ ਹੈ। ਉਧਰ ਮੋਹਾਲੀ ਮੁੱਖ ਦਫ਼ਤਰ ਤੋਂ ਸ਼ਿਕਾਇਤ ਸਬੰਧਤ ਐਸ.ਐਚ.ਓ. ਜਸਵੀਰ ਖਹਿਰਾ ਕੋਲ ਪੁੱਜ ਗਈ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਲਾੜਾ-ਲਾੜੀ ਕੈਨੇਡਾ ਵਿਚ ਹਨ ਅਤੇ ਦੋਹਾਂ ਪਰਿਵਾਰਾਂ ਨੂੰ ਬਿਠਾ ਕੇ ਕੌਂਸਲਿੰਗ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਐਸ.ਐਚ.ਓ. ਨੇ ਕਿਹਾ ਕਿ ਦੋਹਾਂ ਧਿਰਾਂ ਵਿਚ ਸੁਲਾਹ ਹੋ ਗਈ ਤਾਂ ਠੀਕ ਨਹੀਂ ਤਾਂ ਰਿਪੋਰਟ ਤਿਆਰ ਕਰ ਕੇ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.