• Friday, July 19

ਜਗਮੀਤ ਸਿੰਘ ਦੀ ਟਰੂਡੋ ਨੂੰ ਅਪੀਲ ਅੱਤਵਾਦ ਲਿਸਟ 'ਚੋਂ ਹਟਾਇਆ ਜਾਵੇ ਸਿੱਖਾਂ ਦਾ ਨਾਂ

ਓਂਟਾਰੀਓ (ਵਿਕਰਮ ਸਹਿਜਪਾਲ) : ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਕੈਨੇਡਾ ਨੂੰ ਦਰਪੇਸ਼ ਅੱਤਵਾਦੀ ਖ਼ਤਰੇ ਨਾਲ ਸਬੰਧਤ ਰਿਪੋਰਟ ਵਿਚੋਂ ਸਿੱਖਾਂ ਦਾ ਜ਼ਿਕਰ ਹਟਾਏ ਜਾਣ ਤੱਕ ਇਸ ਨੂੰ ਸਰਕਾਰੀ ਵੈਬਸਾਈਟ ਤੋਂ ਹਟਾ ਦੇਣਾ ਚਾਹੀਦਾ ਹੈ , ਜਗਮੀਤ ਸਿੰਘ ਨੇ ਲਿਖਿਆ ਕਿ ਬਿਨਾਂ ਕਿਸੇ ਸਬੂਤ ਤੋਂ ਰਿਪੋਰਟ ਵਿਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਮੁਲਕ ਲਈ ਖ਼ਤਰਾ ਦੱਸਣਾ ਚਿੰਤਾ ਦਾ ਵਿਸ਼ਾ ਹੈ , ਉਨ੍ਹਾਂ ਕਿਹਾ ਕਿ ਸਿੱਖਾਂ ਦਾ ਸਿੱਧੇ ਤੌਰ 'ਤੇ ਜ਼ਿਕਰ ਹੋਣ ਕਾਰਨ ਕੈਨੇਡੀਅਨ ਲੋਕਾਂ ਦੇ ਮਨ ਵਿਚ ਸਵਾਲ ਪੈਦਾ ਹੋਣੇ ਲਾਜ਼ਮੀ ਹਨ, ਜਿਸ ਕਾਰਨ ਭਾਈਚਾਰੇ ਨੂੰ ਖ਼ਤਰਨਾਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 


ਦਸਣਯੋਗ ਹੈ ਕਿ ਜਗਮੀਤ ਸਿੰਘ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਗੋਰੇ ਨੇ ਮਸਜਿਦ ਵਿਚੋਂ ਨਮਾਜ਼ ਪੜ੍ਹ ਕੇ ਬਾਹਰ ਆ ਰਹੇ ਮੁਸਲਮਾਨਾਂ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿਚ ਮਾਸੂਮ ਬੱਚੇ ਅਤੇ ਬਜ਼ੁਰਗ ਜੋ ਨਮਾਜ਼ ਅਦਾ ਕਰਨ ਗਏ ਸਨ ਮਾਰੇ ਗਏ , ਇਸ ਹਮਲੇ ਵਿਚ ਤਕਰੀਬਨ 50 ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਐਨ.ਡੀ.ਪੀ. ਆਗੂ ਨੇ ਅਮਰੀਕਾ ਦੇ ਓਕ ਕ੍ਰੀਕ ਗੁਰਦਵਾਰੇ ਵਿਚ ਹੋਈ ਗੋਲੀਬਾਰੀ ਦਾ ਜ਼ਿਕਰ ਵੀ ਕੀਤਾ, ਜਿਥੇ ਇਕ ਸਿਰਫਿਰੇ ਗੋਰੇ ਨੇ ਗੋਲੀਆਂ ਚਲਾ ਕੇ ਛੇ ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ। ਇਹ ਸਾਰੀਆਂ ਘਟਨਾਵਾਂ ਇਕ ਧਰਮ ਪ੍ਰਤੀ ਪੈਦਾ ਹੋਈ ਨਫ਼ਰਤ ਦਾ ਨਤੀਜਾ ਸਨ ਅਤੇ ਕੈਨੇਡਾ ਸਰਕਾਰ ਦੀ ਰਿਪੋਰਟ ਵੀ ਲੋਕ ਮਨਾਂ ਵਿਚ ਨਸਲੀ ਨਫ਼ਰਤ ਭੜਕਾਉਣ ਦਾ ਕੰਮ ਕਰ ਸਕਦੀ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.