Breaking News :

ਸੰਸਦੀ ਚੋਣਾਂ ਵਿਚ ਜੇ ਸਿੰਘ ਹਾਰ ਗਏ ਤਾਂ ਉਨ੍ਹਾਂ ਲਈ ਪਾਰਟੀ ਦੇ ਉੱਚ ਅਹੁਦੇ ‘ਤੇ ਬਣੇ ਰਹਿਣਾ ਬਹੁਤ ਮੁਸ਼ਕਲ : ਮੁਲਕੇਅਰ

11 ਜਨਵਰੀ - ਵਿਕਰਮ ਸਹਿਜਪਾਲ

ਟੋਰਾਂਟੋ : ਤੁਹਾਨੂੰ ਦੱਸ ਦਈਏ ਕਿ ਫਰਵਰੀ ਮਹੀਨੇ ਬਰਨੇਬੀ ਸਾਊਥ ਦੀ ਫੈਡਰਲ ਸੀਟ ‘ਤੇ ਉਪ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਰਤੀ-ਕੈਨੇਡੀਅਨ ਐੱਨ.ਡੀ.ਪੀ. ਨੇਤਾ ਜਗਮੀਤ ਸਿੰਘ ਦੇ ਸਿਆਸੀ ਕਰੀਅਰ ਦੀ ਸਖਤ ਪ੍ਰੀਖਿਆ ਹੋਵੇਗੀ। 25 ਫਰਵਰੀ ਦੀਆਂ ਚੋਣਾਂ ਜ਼ਰੀਏ ਸਿੰਘ ਦਾ ਉਦੇਸ਼ ਹਾਊਸ ਆਫ ਕਾਮਨਜ਼ ਵਿਚ ਦਾਖਲ ਹੋਣ ਦਾ ਹੈ। ਉਨ੍ਹਾਂ ਤੋਂ ਪਹਿਲੇ ਐੱਨ.ਡੀ.ਪੀ. ਨੇਤਾ ਥਾਮਸ ਮੁਲਕੇਅਰ ਨੇ ਚਿਤਾਵਨੀ ਦਿੱਤੀ ਹੈ,”ਜੇ ਸਿੰਘ ਸੰਸਦੀ ਚੋਣਾਂ ਵਿਚ ਹਾਰ ਗਏ ਤਾਂ ਉਨ੍ਹਾਂ ਲਈ ਪਾਰਟੀ ਦੇ ਉੱਚ ਅਹੁਦੇ ‘ਤੇ ਬਣੇ ਰਹਿਣਾ ਬਹੁਤ ਮੁਸ਼ਕਲ ਹੋ ਜਾਵੇਗਾ।” ਜਗਮੀਤ ਸਿੰਘ ਲਈ ਆਪਣੀ ਪਾਰਟੀ ਦੇ ਉੱਚ ਅਹੁਦੇ ‘ਤੇ ਬਣੇ ਰਹਿਣ ਦੀ ਵੱਡੀ ਚੁਣੌਤੀ ਹੈ।

UNP MEDIA

ਸਾਲ 2015 ਵਿਚ ਪਾਰਟੀ ਦੇ ਕੈਨੇਡੀ ਸਟੀਵਰਟ ਨੇ 550 ਤੋਂ ਘੱਟ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਸਟੀਵਰਟ ਨੇ ਵੈਨਕੂਵਰ ਦੇ ਮੇਅਰ ਅਹੁਦੇ ਲਈ ਚੋਣ ਲੜਨ ਲਈ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਸਟੀਵਰਟ ਨੇ ਚੋਣਾਂ ਵਿਚ ਜਿੱਤ ਹਾਸਲ ਕੀਤੀ ਸੀ। ਲੰਬੇ ਸਮੇਂ ਤੋਂ ਜਸਟਿਨ ਟਰੂਡੋ ਦੀ ਸਰਕਾਰ ਨੇ ਉਪ ਚੋਣਾਂ ਦੇ ਐਲਾਨ ਵਿਚ ਦੇਰੀ ਕੀਤੀ। ਆਖਿਰਕਾਰ ਚੋਣਾਂ ਦੇ ਐਲਾਨ ਦੇ ਬਾਅਦ ਸਿੰਘ ਨੇ ਪੀ.ਐੱਮ. ‘ਤੇ ਗੇਮ ਖੇਡਣ ਦਾ ਦੋਸ਼ ਲਗਾਇਆ। ਉੱਧਰ ਗ੍ਰੀਨ ਪਾਰਟੀ ਨੇ ਉਮੀਦਵਾਰ ਨਹੀਂ ਉਤਾਰਿਆ। ਲਿਬਰਲ ਅਤੇ ਕੰਜ਼ਰਵੇਟਿਵ ਦੋਹਾਂ ਪਾਰਟੀਆਂ ਨੇ ਜਗਮੀਤ ਸਿੰਘ ਦੇ ਵਿਰੋਧ ਵਿਚ ਆਪਣੇ ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਹੈ।

UNP MEDIA

ਜਗਮੀਤ ਸਿੰਘ ਦੇ ਵਿਰੋਧੀ ਸਥਾਨਕ ਖੇਤਰ ਦੇ ਹਨ। ਜਦਕਿ ਸਿੰਘ ਓਂਟਾਰੀਓ ਦੇ ਬ੍ਰੈਮਪਟਨ ਤੋਂ ਹਨ ਅਤੇ ਸਿਰਫ ਸੀਟ ਖਾਲੀ ਹੋਣ ਦੇ ਬਾਅਦ ਉਹ ਬ੍ਰਿਟਿਸ਼ ਕੋਲੰਬੀਆ ਦੇ ਬਰਨੇਬੀ ਵਿਚ ਚਲੇ ਗਏ ਨਾਲ ਹੀ ਚੋਣਾਂ ਦੇ ਐਲਾਨ ਦੇ ਬਾਅਦ ਬਰਨੇਬੀ ਵਿਚ ਮੀਡੀਆ ਨੂੰ ਸੰਬੋਧਿਤ ਕਰਦਿਆਂ ਜਗਮੀਤ ਸਿੰਘ ਨੇ ਕਿਹਾ,”ਮੈਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨਹੀਂ ਹਾਂ। ਮੈਂ ਬਰਨੇਬੀ ਸਾਊਥ ਦੇ ਲੋਕਾਂ ਦੇ ਭਵਿੱਖ ਦੇ ਬਾਰੇ ਵਿਚ ਚਿੰਤਤ ਹਾਂ। ਮੈਂ ਦੇਸ਼ ਦੇ ਭਵਿੱਖ ਦੇ ਬਾਰੇ ਵਿਚ ਚਿੰਤਤ ਹਾਂ।” ਸਿੰਘ ਨੇ ਚੋਣਾਂ ਦੇ ਬਾਅਦ ਐੱਨ.ਡੀ.ਪੀ. ਚੀਫ ਬਣੇ ਰਹਿਣ ਦੇ ਬਾਰੇ ਵਿਚ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਕਿਹਾ,”ਮੈਂ ਬਿਨਾਂ ਕਿਸੇ ਸ਼ੱਕ ਦੇ ਆਉਣ ਵਾਲੀਆਂ ਫੈਡਰਲ ਚੋਣਾਂ ਵਿਚ ਨਵੀਂ ਡੈਮੋਕ੍ਰੇਟਿਕ ਪਾਰਟੀ ਚਲਾਉਣ ਵਾਲਾ ਨੇਤਾ ਬਣਾਂਗਾ। ਉਹ ਚੋਣਾਂ ਇਸ ਸਾਲ ਅਕਤੂਬਰ ਵਿਚ ਹੋਣੀਆਂ ਹਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.