Breaking News :

ਕੈਨੇਡਾ ਵਿਸ਼ੇਸ਼: ਬਰਫੀਲੇ ਤੂਫ਼ਾਨ ਦੀ ਲਪੇਟ ‘ਚ ਆਇਆ ਓਂਟਾਰੀਓ

21 ਜਨਵਰੀ, ਸਿਮਰਨ ਕੌਰ- (NRI MEDIA) :

ਕੈਨੇਡਾ ਦਾ ਓਂਟਾਰੀਓ ਸੂਬਾ ਅੱਜ ਪੂਰੀ ਤਰ੍ਹਾਂ ਬਰਫ਼ੀਲੇ ਤੂਫਾਨ ਦੀ ਚਪੇਟ ’ਚ ਆ ਗਿਆ ਹੈ। ਪੂਰਾ ਹਫ਼ਤਾ ਲੋਕ ਠੰਢੀਆਂ ਹਵਾਵਾਂ ਦੀ ਜਕੜ ਵਿਚ ਰਹਿਣਗੇ। ਤਾਪਮਾਨ ਮਨਫ਼ੀ 30 ਡਿਗਰੀ ਸੈਲਸੀਅਸ ਤਕ ਹੇਠਾਂ ਆ ਗਿਆ ਹੈ। ਇਥੇ 12 ਸੈਂਟੀਮੀਟਰ ਤੋਂ ਵੱਧ ਬਰਫ਼ਬਾਰੀ ਹੋਈ ਹੈ ਜਦਕਿ 60 ਤੋਂ 70 ਕਿਲੋਮੀਟਰ ਦੀ ਰਫ਼ਤਾਰ ਨਾਲ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।

ਟੋਰਾਂਟੋ ਮੌਸਮ ਵਿਭਾਗ ਨੇ ਠੰਢ ਦੀ ਚਿਤਾਵਨੀ ਦਿੱਤੀ ਹੈ। ਇਹ ਸਮਾਂ ਉਂਜ ਤਾਂ ਸੂਬੇ ਦੇ ਸਾਰੇ ਵਾਸੀਆਂ ਲਈ ਇਮਤਿਹਾਨ ਦੀ ਘੜੀ ਹੈ ਪਰ ਪੰਜਾਬ ਤੋਂ ਨਵੇਂ ਆਏ ਪਾੜ੍ਹਿਆਂ ਲਈ ਕੜਾਕੇ ਦੀ ਠੰਢ ਕਹਿਰ ਵਾਂਗ ਹੈ।

ਮੌਸਮ ਦੀ ਪਹਿਲੀ ਬਰਫ਼ਬਾਰੀ 20 ਦਸੰਬਰ ਨੂੰ ਹੋਈ ਸੀ। ਇਸ ਵਾਰ ਕ੍ਰਿਸਮਸ ’ਤੇ ਵੀ ਬਰਫ਼ ਨਹੀਂ ਪਈ ਸੀ। ਹੁਣ ਬਰਫ਼ ਦਾ ਪ੍ਰਕੋਪ ਪੂਰਾ ਹਫ਼ਤਾ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹੈਮਿਲਟਨ, ਬਰਲਿੰਗਟਨ, ਨਿਆਗਰਾ ਫਾਲਜ਼ ਆਦਿ ਵਿਚ 25 ਸੈਂਟੀਮੀਟਰ ਬਰਫ਼ਬਾਰੀ ਹੋਈ ਹੈ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.