Breaking News :

ਪੱਛੜੇ ਹੋਏ ਇਲਾਕਿਆਂ ਦੀ ਤਰੱਕੀ ਲਈ ਕੈਨੇਡਾ ਦੀ ਸਰਕਾਰ ਨੇ ਪਾਇਲਟ ਪ੍ਰੋਗਰਾਮ ਦਾ ਕੀਤਾ ਐਲਾਨ

29 ਜਨਵਰੀ, ਸਿਮਰਨ ਕੌਰ- (NRI MEDIA) :

ਕੈਨੇਡਾ ਸਰਕਾਰ ਨੇ ਦੇਸ਼ ਦੇ ਪੱਛੜੇ ਹੋਏ ਇਲਾਕਿਆਂ ਦੀ ਤਰੱਕੀ ਲਈ ਇਕ ਪਾਇਲਟ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ‘ਚ ਵੱਖ-ਵੱਖ ਕਿੱਤਿਆਂ ‘ਚ ਮਾਹਿਰ ਲੋਕਾਂ ਨੂੰ ਸੱਦਿਆ ਜਾਵੇਗਾ ਤੇ ਪੱਕੀ ਨਾਗਰਿਕਤਾ ਦਿੱਤੀ ਜਾਵੇਗੀ। ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਅਹਿਮਦ ਹੁਸ਼ੈਨ ਨੇ ਕਿਹਾ ਕਿ ਜੋ ਵੀ ਨਵੇਂ ਨਾਗਰਿਕ ਕੈਨੇਡਾ ‘ਚ ਪਹੁੰਚ ਰਹੇ ਹਨ ਉਹ ਆਪਣਾ ਪੱਕਾ ਟਿਕਾਣਾ ਜ਼ਿਆਦਾਤਰ ਵੱਡੇ ਸ਼ਹਿਰਾਂ ਜਿਵੇਂ ਟੋਰਾਂਟੋ, ਵੈਨਕੂਵਰ ਆਦਿ ਸ਼ਹਿਰਾਂ ਨੂੰ ਬਣਾ ਲੈਂਦੇ ਹਨ ਜਿਸ ਨਾਲ ਦੇਸ਼ ਦੀ ਤਰੱਕੀ ਤਾਂ ਹੋ ਰਹੀ ਹੈ ਪਰ ਪੱਛੜੇ ਹੋਏ ਇਲਾਕਿਆਂ ‘ਚ ਮਾਹਿਰਾਂ ਦੀ ਕਮੀ ਹੈ ਜਿਸ ਨੂੰ ਧਿਆਨ ‘ਚ ਰੱਖਦਿਆਂ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ।


ਕੈਨੇਡਾ ਸਰਕਾਰ ਨੇ ਓਂਟਾਰੀਓ, ਸਸਕੈਚਵਨ, ਅਲਬਰਟਾ, ਬ੍ਰਿਟੀਸ਼ ਕੁੋਲੰਬੀਆ, ਮਨੀਟੋਬਾ, ਯੂਕੋਨ ਆਦਿ ਕੁੱਲ ਅੱਠ ਰਾਜਾਂ ਦੇ ਪੱਛੜੇ ਹੋਏ ਇਲਾਕਿਆਂ ‘ਚ ਕਿੱਤਾ ਮਾਹਿਰਾਂ ਨੂੰ ਪਰਿਵਾਰਾਂ ਸਮੇਤ ਸੱਦੇਗੀ | ਉਸ ਤੋਂ ਬਾਅਦ ਇਸ ਪ੍ਰੋਗਰਾਮ ਤਹਿਤ ਅਰਜ਼ੀਆਂ ਲੱਗਣੀਆਂ ਸ਼ੁਰੂ ਹੋਣਗੀਆਂ ਜਿਸ ਦੀ ਜਾਣਕਾਰੀ ਹਾਲੇ ਕੈਨੇਡਾ ਇੱਮੀਗਰਸ਼ਨ ਨੇ ਅਜੇ ਤੱਕ ਸਾਂਝੀ ਨਹੀਂ ਕੀਤੀ ਹੈ।


ਅਧਿਕਾਰੀਆਂ ਨੇ ਦੱਸਿਆ ਕਿ ਲੱਗਣ ਵਾਲੀਆਂ ਫਾਈਲਾਂ ਦੀ ਜਾਂਚ ਕਰਨ ਤੋਂ ਬਾਅਦ ਜੇਕਰ ਫਾਈਲਾਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਰਹਿ ਜਾਂਦੀ ਹੈ ਤਾਂ ਮੁੜ ਫਾਈਲਾਂ ਦੀ ਮੰਗ ਕੀਤੀ ਜਾ ਸਕਦੀ ਹੈ। ਪ੍ਰਾਪਤ ਅਰਜ਼ੀਆਂ ‘ਚੋਂ ਜਿਹੜੀਆਂ ਅਰਜ਼ੀਆਂ ਦਰੁਸਤ ਪਾਈਆਂ ਜਾਣਗੀਆਂ ਉਨ੍ਹਾਂ ਨੂੰ ਈਮੇਲ ਰਾਹੀਂ 24 ਘੰਟਿਆਂ ‘ਚ ਦੱਸਿਆ ਜਾਵੇਗਾ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.