Breaking News :

ਹੰਬੋਡਟ ਬ੍ਰੌਨਕੋਸ ਬੱਸ ਹਾਦਸਾ : ਦੋਸ਼ੀ ਜਸਕੀਰਤ ਸਿੱਧੂ ਨੂੰ 10 ਸਾਲ ਦੀ ਕੈਦ ਪੱਕੀ

1 ਫਰਵਰੀ, ਸਿਮਰਨ ਕੌਰ- (ਸਿਮਰਨ ਕੌਰ) :

ਕੈਨੇਡਾ ਦੇ ਹੰਬੋਲਟ ਬਰੌਂਕਸ ਬੱਸ ਹਾਦਸੇ ਮਾਮਲੇ ਦੀ ਸੁਣਵਾਈ ਦੌਰਾਨ ਮੈਲਫੋਰਟ ਅਦਾਲਤ ਨੇ ਪੀੜਤ ਪਰਿਵਾਰਾਂ ਦੇ ਬਿਆਨ ਸੁਣੇ, ਉਸ ਦੇ ਮਧੇਨਜ਼ਰ ਅੱਜ ਸਰਕਾਰੀ ਵਕੀਲ ਥਾਮਸ ਹੀਲੀ ਨੇ ਮਾਮਲੇ ਵਿੱਚ ਕੈਲਗਰੀ ਦੇ ਟਰੱਕ ਚਾਲਕ ਜਸਕੀਰਤ ਸਿੰਘ ਸਿੱਧੂ ਦੀ 14 ਸਾਲ ਤੋਂ 10 ਸਾਲ ਦੀ ਸਜ਼ਾ ਤੈਅ ਕੀਤੀ ਹੈ।

ਇਸ ਤੋਂ ਇਲਾਵਾ ਪੀੜਤ ਪੱਖ ਸਿੱਧੂ ’ਤੇ 10 ਸਾਲ ਲਈ ਡਰਾਈਵਿੰਗ ’ਤੇ ਵੀ ਪਬੰਦੀ ਲਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਮਾਮਲੇ ਵਿੱਚ ਜਸਕੀਰਤ ਸਿੰਘ ਸਿੱਧੂ ਨੇ ਖ਼ਤਰਨਾਕ ਡਰਾਈਵਿੰਗ ਦੇ 29 ਇਲਜ਼ਾਮਾਂ ਵਿੱਚ ਪਹਿਲਾਂ ਹੀ ਦੋਸ਼ ਕਬੂਲ ਲਏ ਹਨ। ਬੀਤੇ ਦਿਨ ਸੁਣਵਾਈ ਦੌਰਾਨ ਸਿੱਧੂ ਨੇ ਭਰੇ ਮਨ ਨਾਲ ਪੀੜਤਾਂ ਤੋਂ ਆਪਣੇ ਗੁਨਾਹ ਲਈ ਮਾਫ਼ੀ ਮੰਗੀ।

ਅਦਾਲਤ ਨੂੰ ਦੱਸਿਆ ਗਿਆ ਹੈ ਕਿ ਸਿੱਧੂ ਇੱਕ ‘ਸਟੌਪ’ ਦੇ ਨਿਸ਼ਾਨ ਨੂੰ ਟੱਪ ਕੇ ਸੜਕ ਵਿੱਚ ਦਾਖ਼ਲ ਹੋ ਗਿਆ। ਇਸ ਕਾਰਨ ਜੂਨੀਅਰ ਹਾਕੀ ਟੀਮ ਵਾਲੀ ਬੱਸ ਟਰੱਕ ਨਾਲ ਟਕਰਾ ਗਈ ਸੀ। ਇਸ ਦੌਰਾਨ ਭਿਆਨਕ ਹਾਦਸਾ ਵਾਪਰਿਆ। ਘਟਨਾ ਵਾਪਰਨ ‘ਤੇ 16 ਲੋਕ ਮਾਰੇ ਗਏ ਸਨ ਅਤੇ 13 ਜ਼ਖ਼ਮੀ ਹੋਏ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.