• Thursday, August 06

ਕੈਨੇਡਾ : ਪਲਾਸਟਿਕ ਕੂੜੇ ਤੋਂ ਪਰੇਸ਼ਾਨ ਸਰਕਾਰ ਲੈ ਸਕਦੀ ਹੈ ਇਹ ਕਦਮ

ਕੈਨੇਡਾ : ਪਲਾਸਟਿਕ ਕੂੜੇ ਤੋਂ ਪਰੇਸ਼ਾਨ ਸਰਕਾਰ ਲੈ ਸਕਦੀ ਹੈ ਇਹ ਕਦਮ

ਓਂਟਾਰੀਓ ਡੈਸਕ (ਵਿਕਰਮ ਸਹਿਜਪਾਲ) : ਕੈਨੇਡਾ ਸਰਕਾਰ ਦੇ ਇਕ ਉੱਚ ਅਧਿਕਾਰੀ ਨੇ ਐਤਵਾਰ ਦੇਰ ਸ਼ਾਮ ਦੱਸਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਇਸ ਸਬੰਧੀ ਘੋਸ਼ਣਾ ਕਰਨਗੇ ਕਿ ਕੈਨੇਡਾ ਸਰਕਾਰ ਇਕ ਵਾਰ ਵਰਤੋਂ ਹੋਣ ਵਾਲੀ ਪਲਾਸਟਿਕ 'ਤੇ 2021 ਤਕ ਰੋਕ ਲਗਾ ਦਵੇਗੀ। ਅਧਿਕਾਰੀ ਨੇ ਦੱਸਿਆ ਕਿ ਵਿਗਿਆਨ ਆਧਾਰਿਤ ਸਮੀਖਿਆ ਦੇ ਆਧਾਰ 'ਤੇ ਰੋਕੇ ਜਾਣ ਵਾਲੇ ਸਮਾਨ ਦੀ ਸੂਚੀ ਬਣਾਈ ਜਾਵੇਗੀ ਪਰ ਉਹ ਪਾਣੀ ਦੀਆਂ ਬੋਤਲਾਂ, ਪਲਾਸਟਿਕ ਦੇ ਥੈਲਿਆਂ ਅਤੇ ਸਟ੍ਰਾ ਵਰਗੀਆਂ ਵਸਤਾਂ 'ਤੇ ਰੋਕ ਲਗਾਉਣ 'ਤੇ ਵਿਚਾਰ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ ਕਿ ਟਰੂਡੋ ਸਰਕਾਰ ਯੂਰਪੀ ਸੰਘ ਦੇ ਕਦਮ 'ਤੇ ਵਿਚਾਰ ਕਰ ਰਹੀ ਹੈ ਅਤੇ ਉਸ ਦੇ ਮਾਡਲ ਤੋਂ ਪ੍ਰੇਰਣਾ ਲੈ ਰਹੀ ਹੈ। ਯੂਰਪੀ ਸੰਘ ਦੀ ਸੰਸਦ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਇਕ ਵਾਰ ਵਰਤੋਂ ਹੋਣ ਵਾਲੀ ਪਲਾਸਟਿਕ 'ਤੇ ਰੋਕ ਲਗਾਉਣ ਦੇ ਪੱਖ 'ਚ ਮਾਰਚ ਮਹੀਨੇ ਵੋਟਿੰਗ ਕੀਤੀ ਸੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.