ਕੈਨੇਡਾ ਦੇ ਵੈਨਕੂਵਰ ਵਿੱਚ ਫੈਲਿਆ ਖਸਰਾ - 33 ਬੱਚੇ ਅਤੇ 1 ਅਧਿਆਪਕ ਪੀੜਿਤ
ਅਲਬਰਟਾ 'ਚ 31 ਡਿਗਰੀ ਤਕ ਡਿੱਗ ਸਕਦੈ ਪਾਰਾ, ਹਾਈ ਅਲਰਟ ਜਾਰੀ
6 ਫਰਵਰੀ, ਸਿਮਰਨ ਕੌਰ- NRI MEDIA :
ਕੈਨੇਡਾ 'ਚ ਮੌਸਮ 'ਚ ਆ ਰਹੀ ਤਾਬਦਿਕਲੀ ਦੇ ਮਧੇਨਜ਼ਰ ਅਲਬਰਟਾ ਦੇ ਕੈਲਗਰੀ 'ਚ ਮੌਸਮ ਵਿਭਾਗ ਵਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਰਕੇ ਕੈਲਗਰੀ 'ਚ ਰਹਿਣ ਵਾਲੇ ਬੇਘਰ ਲੋਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਪੈਦਲ ਚੱਲਣ ਅਤੇ ਬਾਹਰ ਖੁੱਲ੍ਹੇ 'ਚ ਕੰਮ ਕਰਨ ਵਾਲਿਆਂ ਲਈ ਸਿਹਤ-ਚਿਤਾਵਨੀ ਜਾਰੀ ਕੀਤੀ ਗਈ ਹੈ।
ਅਗਲੇ ਦੋ ਦਿਨਾਂ 'ਚ ਤਾਪਮਾਨ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਕਈ ਥਾਵਾਂ 'ਤੇ 50 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।ਗ੍ਰੈਂਡ ਕੈਸ਼ ਤੇ ਹਿੰਟਨ ਦੇ ਇਲਾਕਿਆਂ 'ਚ ਬਰਫ਼ੀਲਾ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਕੈਲਗਰੀ 'ਚ ਤਾਪਮਾਨ ਮਨਫ਼ੀ 27 ਡਿਗਰੀ ਸੈਲਸੀਅਸ ਤੇ ਐਡਮੰਟਨ 'ਚ ਮਨਫ਼ੀ 31 ਡਿਗਰੀ ਸੈਲਸੀਅਸ ਤਕ ਜਾ ਸਕਦਾ ਦੱਸਿਆ ਗਿਆ ਹੈ।
ਠੰਢ ਦਾ ਇਹ ਦੌਰ ਸੋਮਵਾਰ ਰਾਤ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ। ਕੈਲਗਰੀ 'ਚ ਬੇਘਰੇ ਲੋਕਾਂ ਦੇ ਰਹਿਣ ਲਈ ਪ੍ਬੰਧ ਕੀਤੇ ਗਏ ਹਨ। ਸ਼ਹਿਰ ਦੇ ਸਾਰੇ ਸ਼ੈਲਟਰਜ਼ 'ਚ ਵਾਧੂ ਮੰਜਿਆਂ ਦਾ ਪ੍ਬੰਧ ਕੀਤਾ ਗਿਆ ਹੈ |
ਕਈ ਗਿਰਜਾ ਘਰਾਂ 'ਚ ਵੀ ਸ਼ੈਲਟਰ ਖੋਲ੍ਹ ਦਿੱਤੇ ਗਏ ਹਨ।ਡਾਊਨ-ਟਾਊਨ ਆਊਟਰੀਚ ਐਡਿਕਸ਼ਨ ਟੀਮ ਦੇ ਮੈਂਬਰ ਐਤਵਾਰ ਨੂੰ ਸ਼ਹਿਰ ਦਾ ਦੌਰਾ ਕਰ ਕੇ ਨਸ਼ਿਆਂ ਦੇ ਆਦੀ ਲੋਕਾਂ ਨੂੰ ਸੜਕਾਂ ਤੋਂ ਲੱਭ-ਲੱਭ ਕੇ ਇਹਨਾਂ ਸ਼ੈਲਟਰ ਹੋਮਜ਼ 'ਚ ਲੈ ਕੇ ਆਉਣਗੇ।
Add Comment