Breaking News :

ਕੈਨੇਡਾ ਦੇ ਲੰਦਨ ਵਿਚ ਤੀਰ ਲੱਗਣ ਨਾਲ ਇਕ ਦੀ ਮੌਤ - ਜਾਂਚ ਜਾਰੀ

ਲੰਦਨ, 07 ਫਰਵਰੀ ( NRI MEDIA )

ਓਨਟਾਰੀਓ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਤੀਰ ਲੱਗਣ ਕਾਰਣ ਇਕ ਵਿਅਕਤੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ , ਹੁਣ ਖ਼ਬਰ ਆ ਰਹੀ ਹੈ ਕਿ ਉਸ ਜਖਮੀ ਵਿਅਕਤੀ ਦੀ ਇਲਾਜ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ ਹੈ, ਪੁਲਸ ਨੇ ਕਿਹਾ ਕਿ ਨਾਲ ਇਕ ਆਦਮੀ ਤੀਰ ਲੱਗਣ ਕਾਰਣ ਮਾਰਿਆ ਗਿਆ ਹੈ |



ਲੰਡਨ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ 12.50 ਵਜੇ ਸ਼ਹਿਰ ਦੇ ਉੱਤਰ-ਪੂਰਬ ਵਿੱਚ ਅਰਬਰ ਗਲੇਨ ਕ੍ਰੇਸੈਂਟ ਇਲਾਕੇ ਵਿਚ ਇੱਕ ਵਿਕਤੀ ਨੂੰ ਤੀਰ ਨਾਲ ਮਾਰਿਆ ਗਿਆ ਸੀ , ਜਿਸ ਤੋਂ ਬਾਅਦ ਪੁਲਿਸ ਪਾਰਟੀ ਅਤੇ ਐਮਰਜੈਂਸੀ ਸੇਵਾ ਕਰਮਚਾਰੀ ਮੌਕੇ ਤੇ ਪੁੱਜੇ , ਐਮਰਜੈਂਸੀ ਕਰਮਚਾਰੀਆਂ ਨੇ ਜਾਨਲੇਵਾ ਸੱਟਾਂ ਨਾਲ ਪੀੜਤ ਇਕ ਵਿਅਕਤੀ ਨੂੰ ਹਸਪਤਾਲ ਪਹੁੰਚਾਉਣ ਵਿਚ ਮਦਦ ਕੀਤੀ  |


ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਸਰਜਰੀ ਹੋਈ ਪਰ ਇਹ ਸਰਜਰੀ ਉਸਦੀ ਜਾਨ ਬਚਾਉਣ ਵਿਚ ਨਾਕਾਫ਼ੀ ਸਾਬਿਤ ਹੋਈ , ਹਸਪਤਾਲ ਪ੍ਰਸ਼ਾਸਨ ਵਲੋਂ ਬਾਅਦ ਵਿੱਚ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ |


ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਉਹ ਅਜੇ ਵੀ ਇਹ ਨਿਰਧਾਰਤ ਕਰਨ ਲਈ ਕੰਮ ਕਰ ਰਹੇ ਹਨ ਕਿ ਘਟਨਾ ਵਾਪਰਨ ਦਾ ਕੀ ਕਾਰਨ ਹੈ ਅਤੇ ਕੀ ਘਟਨਾ ਜਨ ਸੁਰੱਖਿਆ ਲਈ ਕੋਈ ਖਤਰਾ ਬਣੀ ਹੈ ਜਾਂ ਨਹੀਂ , ਪੁਲਿਸ ਵਲੋਂ ਕਿਸੇ ਹਮਲੇ ਤੋਂ ਵੀ ਇਨਕਾਰ ਨਹੀਂ ਕੀਤਾ ਗਿਆ |


ਅਧਿਕਾਰੀਆਂ ਨੇ ਪੀੜਤ ਦੀ ਪਛਾਣ ਨਹੀਂ ਕੀਤੀ ਹੈ ਫਿਲਹਾਲ ਜਾਂਚ ਚੱਲ ਰਹੀ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.