Breaking News :

ਕੈਨੇਡਾ : ਜੇਨ ਅਤੇ ਫਿੰਚ ਹਿੱਸੇ ਵਿੱਚ ਹੋਈ ਗੋਲੀਬਾਰੀ..!

ਟੋਰਾਂਟੋ (ਮੀਡਿਆ ਡੈਸਕ) : ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਸ਼ਹਿਰ ਦੇ ਜੇਨ ਅਤੇ ਫਿੰਚ ਹਿੱਸੇ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮੰਗਲਵਾਰ ਦੇ ਦਿਨ ਗੋਲੀਬਾਰੀ ਦੀ ਘਟਨਾ ਦੀ ਖ਼ਬਰ ਦੇ ਕੇ ਐਮਰਜੈਸੀ ਕਰਿਉ ਨੂੰ ਡ੍ਰਿਫਟਵੁੱਡ ਐਵੇਨਿਊ ਅਤੇ ਜੇਨ ਸਟਰੀਟ ਦੇ ਕੋਲ ਰਾਤ ਦੇ ਤਕਰੀਬਨ 8:30 ਵਜੇ ਬੁਲਾਇਆ ਗਿਆ। ਮੌਕੇ ਤੇ ਪਹੁੰਚ ਕੇ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਥੇ ਇੱਕ ਵਿਅਕਤੀ ਮਿਲਿਆ ਜੋ ਗੋਲੀ ਲੱਗਣ ਦੇ ਜ਼ਖਮਾਂ ਨਾਲ ਪੀੜ੍ਹਤ ਸੀ।


ਗੋਲੀ ਉਸ ਦੇ ਸਰੀਰ ਦੇ ਹੇਠਲੇ ਹਿੱਸੇ ‘ਤੇ ਲੱਗੀ ਸੀ। ਅਧਿਕਾਰੀਆਂ ਅਨੁਸਾਰ ਉਹ ਉਸ ਸਮੇਂ ਹੋਸ਼ ਵਿੱਚ ਸੀ ਅਤੇ ਸਾਂਹ ਲੈ ਰਿਹਾ ਸੀ।ਪੈਰਾਮੈਡੀਕਲ ਅਧਿਕਾਰੀਆਂ ਨੇ ਮੌਕੇ ਤੋਂ ਪੀੜ੍ਹਤ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ। ਇਸ ਘਟਨਾ ਦੀ ਜਾਂਚ ਦੌਰਾਨ ਹਾਲੇ ਤੱਕ ਕਿਸੇ ਵੀ ਸ਼ੱਕੀ ਵਿਅਕਤੀ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਇਸ ਘਟਨਾ ਦੀ ਜਾਂਚ ਕਰਨ ਲਈ ਸੜਕਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.