Breaking News :

ਕੈਨੇਡਾ ਵਿਸ਼ੇਸ਼ : ਟਰਾਂਟੋ 'ਚ "CHILD CARE" ਲਈ ਮਾਂ-ਬਾਪ ਭਰ ਰਹੇ ਹਨ ਵੱਧ ਫੀਸ

7 ਫਰਵਰੀ, ਸਿਮਰਨ ਕੌਰ- (NRI MEDIA) :

ਟਰਾਂਟੋ : ਕੈਨਡਾ ਦੇ ਟਾਰਾਂਟੋ 'ਚ ਬੱਚਿਆਂ ਦੀ ਸੰਭਾਲ ਕਰਵਾਉਣ ਲਈ ਮਾਂ ਬਾਪ ਆਪਣੇ ਬੱਚਿਆਂ ਲਈ ਸਬ ਤੋਂ ਜ਼ਿਆਦਾ ਫੀਸ ਦਾ ਭੁਗਤਾਨ ਕਰ ਰਹੇ ਹਨ |ਕੈਨੇਡਾ ਦੇ ਰਾਸ਼ਟਰੀ ਸਰਵੇਖਣ ਅਨੁਸਾਰ ਕੈਨਡਾ ਦੇ ਵੱਖ ਵੱਖ ਸੂਬਿਆਂ 'ਚ ਮਾਪਿਆਂ ਵਲੋਂ ਬੱਚਿਆਂ ਦੀ ਪਾਲਣਾ ਲਈ ਫੀਸ ਕੈਪਸ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਇਸ 'ਚ ਟਰਾਂਟੋ ਸ਼ਾਮਲ ਨਹੀਂ ਹੈ |


ਓਥੇ ਹੀ ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵਜ਼ ਦੇ ਸਹਿ-ਲੇਖਕ ਡੇਵਿਡ ਮੈਕਡੋਨਲਡ ਨੇ ਕਿਹਾ ਕਿ ਪੰਜ ਸਾਲਾਂ ਵਿੱਚ ਅਸੀਂ ਪਹਿਲੀ ਵਾਰ ਅੰਦੋਲਨ ਵੇਖ ਰਹੇ ਹਾਂ, ਵਧੇਰੇ ਪ੍ਰਾਂਤਾਂ ਵਿੱਚ ਬਾਲ ਸੰਭਾਲ ਨੂੰ ਵਧੇਰਾ ਕਿਫਾਇਤੀ ਬਣਾਉਣ ਲਈ ਜਨਤਕ ਨੀਤੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ |


ਇਸਦੇ ਨਾਲ ਹੀ ਸੀਨੀਅਰ ਇਕੋਨੋਮਿਸਟ ਮੈਕਡੋਨਲਡ ਨੇ ਕਿਹਾ ਕਿ ਫੀਸ ਕੈਪਸ ਦੇ ਤੱਥ ਨਾਲ ਕੈਨਡਾ 'ਚ ਇਸ ਤਰਾਂ ਦੇ ਕੰਮਾਂ ਲਈ ਫੀਸਾਂ ਇਕ ਦਾਈਰੇ 'ਤੇ ਟੀਕਿਆਂ ਰਹਿੰਦੀਆਂ ਹਨ | ਇੱਕ ਕੈਨੇਡੀਅਨ ਨਿਊਜ਼ ਏਜੇਂਸੀ ਦੀ ਰਿਪੋਰਟ ਮੁਤਾਬਕ ਟਰਾਂਟੋ 'ਚ ਮਾਂ-ਬਾਪ ਪੂਰੇ ਦੇਸ਼ ਇਸ ਸਮਰਥਾ ਲਈ ਸਬ ਤੋਂ ਵੱਧ ਫੀਸ ਭਰ ਰਹੇ ਹਨ |ਜਿਕਰਯੋਗ ਹੈ ਕਿ ਟਾਰਾਂਟੋ 'ਚ ਚਾਈਲਡ ਕੇਯਰ ਲਈ ਫੀਸ $1,685 ਪ੍ਰਤੀ ਮਹੀਨਾ ਅਤੇ $20,220 ਪ੍ਰਤੀ ਸਾਲ ਬਣਦੀ ਹੈ |



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.