Breaking News :

ਦੂਸਰੇ ਮੁਲਕਾਂ ਦੇ ਲੋਕਾਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਲਈ ਟਰੂਡੋ ਸਰਕਾਰ ਨੇ ਪਾਸ ਕੀਤਾ ਨਵਾਂ ਬਿੱਲ

7 ਫਰਵਰੀ, ਸਿਮਰਨ ਕੌਰ- (NRI MEDIA) :

ਕੈਨੇਡਾ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਮੂਲਵਾਸੀ ਲੋਕਾਂ ਦੀਆਂ ਭਾਸ਼ਾਵਾਂ ਦੀ ਹਿਫਾਜ਼ਤ ਲਈ ਇੱਕ ਨਵਾਂ ਕ਼ਾਨੂਨ ਬਣਾਉਣ ਜਾ ਰਹੀ ਹੈ | ਸਰਕਾਰ ਨੇ ਇੱਕ ਨਵਾਂ ਬਿੱਲ ਪਾਸ ਕਰਨ ਦਾ ਐਲਾਨ ਕੀਤਾ ਹੈ ਜਿਸ ਦਾ ਨਾਮ ਹੋਵੇਗਾ “ਐਨ ਐਕਟ ਰਿਸਪੈਕਟਿੰਗ ਇੰਡੀਜੀਨਸ ਲੈਂਗੁਏਜਿਜ਼” | ਮੂਲਵਾਸੀ ਲੋਕਾਂ ਦੀਆ ਭਾਸ਼ਾਵਾਂ ਦੀ ਹਿਫਾਜ਼ਤ ਕਰਨ ਲਈ  ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਇਸ ਬਿੱਲ ਨੂੰ ਪਾਸ ਕਰੇਗੀ |


ਸੰਯੁਕਤ ਰਾਸ਼ਟਰ ਦੇ ਇੱਕ ਈਵੈਂਟ ਵਿੱਚ ਇੰਟਰਨੈਸ਼ਨਲ ਯੀਅਰ ਆਫ ਇੰਡੀਜੀਨਸ ਲੈਂਗੁਏਜਿਜ਼ ਦੀ ਸ਼ੁਰੂਆਤ ਸਮੇਂ ਅਸੈਂਬਲੀ ਆਫ ਫਰਸਟ ਨੇਸ਼ਨਜ਼ ਦੇ ਚੀਫ ਪੈਰੀ ਬੈਲੇਗਾਰਡੇ ਨੇ ਅਜਿਹੇ ਕਾਨੂੰਨ ਬਾਰੇ ਚਾਨਣਾ ਪਾਇਆ ਜਿਹੜਾ ਹਰ ਉਮਰ ਦੇ ਮੂਲਵਾਸੀ ਲੋਕਾਂ ਨੂੰ ਆਪਣੀਆਂ ਭਾਸ਼ਾਵਾਂ ਬੋਲਣ ਲਈ ਪ੍ਰੇਰਿਤ ਕਰ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ 2016 ਵਿੱਚ 263,840 ਲੋਕ ਮੂਲਵਾਸੀਆਂ ਵਾਲੀ ਭਾਸ਼ਾ ਬੋਲਣ ਦੇ ਸਮਰੱਥ ਪਾਏ ਗਏ।



Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.