Breaking News :

ਪੰਜਾਬੀਆਂ ਲਈ ਸੁਰਖਿਅਤ ਨਹੀਂ ਕੈਨੇਡਾ, ਇੱਕ ਹੋਰ ਪੰਜਾਬੀ ਨੌਜਵਾਨ ਨੇ ਗਵਾਈ ਆਪਣੀ ਜਾਨ

7 ਫਰਵਰੀ, ਸਿਮਰਨ ਕੌਰ- (NRI MEDIA) :

ਕੈਨੇਡਾ : ਸਰੀ 'ਚ ਇੱਕ ਪੰਜਾਬੀ ਨੌਜਵਾਨ ਦੀ ਗੋਲੀ ਮਾਰਕੇ ਹਥਿਆ ਕਰ ਦਿੱਤੀ ਗਈ ਜਿਸ ਦੀ ਪਛਾਣ 31 ਸਾਲਾ ਬਿਕਰਮਜੀਤ ਉਰਫ ਬਿੱਕੀ ਖੱਖ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ ਉਹ ਲੌਂਗ ਸ਼ੋਰ 'ਚ ਕੰਮ ਕਰਦਾ ਸੀ ਜੋ ਸਰੀ ਪੁਲਿਸ ਦੇ ਮੁੱਖ ਦਫਤਰ ਤੋਂ 2-3 ਕਿਲੋਮੀਟਰ ਦੀ ਦੂਰੀ ‘ਤੇ ਹੈ। ਪੁਲਿਸ ਮੁਤਾਬਕ ਬਿੱਕੀ ਦਾ ਅਪਰਾਧਿਕ ਰਿਕਾਰਡ ਹੈ ਜਿਸ ਕਰਕੇ ਇਹ ਘਟਨਾ ਗੈਂਗ ਸਬੰਧਤ ਹੋ ਸਕਦੀ ਹੈ। ਘਟਨਾ ਨਾਲ ਜਿੱਥੇ ਪੰਜਾਬੀ ਭਾਈਚਾਰੇ ਵਿਚ ਸੋਗ ਹੈ, ਉੱਥੇ ਹੀ ਪੰਜਾਬੀਆਂ ਦੇ ਅਪਰਾਧਿਕ ਗੈਂਗਾਂ ਵੱਲ ਵੱਧ ਰਹੇ ਰੁਝਾਨ ‘ਤੇ ਇਕ ਵਾਰ ਸਵਾਲ ਖੜ੍ਹੇ ਹੋਏ ਹਨ। ਜ਼ਿਕਰਯੋਗ ਹੈ ਕਿ ਪਿੱਛਲੇ ਮਹੀਨੇ 20 ਜਨਵਰੀ ਨੂੰ ਸਰੀ ਵਿਚ ਹੀ ਬਰਨਾਲਾ ਦੇ ਪਿੰਡ ਧੌਲਾ ਦੇ ਜੰਮਪਲ 24 ਸਾਲਾ ਪੰਜਾਬੀ ਨੌਜਵਾਨ ਜਗਸੀਰ ਉਰਫ ਜੱਗੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.