Breaking News :

ਓਸ਼ਾਵਾ ਊਬਰ ਡਰਾਈਵਰ ਨੂੰ ਡ੍ਰਾਈਵਿੰਗ ਸਮੇਂ ਨਸ਼ਾ ਕਰਨ ਦੇ ਦੋਸ਼ 'ਚ ਕੀਤਾ ਗਿਰਫ਼ਤਾਰ

7 ਫਰਵਰੀ, ਸਿਮਰਨ ਕੌਰ- (NRI MEDIA) :

ਟਰਾਂਟੋ : ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਇੱਕ 36 ਸਾਲਾ ਉਬਰ ਡਰਾਈਵਰ ਨੂੰ ਨਸ਼ੀਲੇ ਪਦਾਰਥਾਂ ਸਮੇਤ ਗਿਰਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਦੁਰਹਮ ਖੇਤਰੀ ਪੁਲਿਸ ਨੇ ਦਸਿਆ ਕਿ ਉਹਨਾਂ ਨੇ ਸਵੇਰ ਦੇ ਸਮੇਂ ਓਸ਼ਾਵਾ 'ਚ ਇੱਕ ਅਣਪਛਾਤੇ ਵਿਅਕਤੀ ਨੂੰ ਗੱਡੀ ਚਲਾਉਂਦੇ ਵੇਖਿਆ |

ਉਹਨਾਂ ਦਸਿਆ ਕਿ ਉਹ ਗੱਡੀ 'ਚ ਨਸ਼ੇ ਦੀ ਹਾਲਤ 'ਚ ਬਰ ਬਰ ਝੁਕ ਰਿਹਾ ਸੀ ਜਿਸ ਦੀ ਤਲਾਸ਼ੀ ਸਮੇਂ ਉਸ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ ਮੌਕੇ ਤੇ ਹੀ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ | ਉਸ ਵਿਅਕਤੀ 'ਤੇ ਦੋਸ਼ ਲਗਾ ਹੈ ਕਿ ਉਹ ਯਾਤਰੀਆਂ ਨੂੰ ਬਿਠਾਕੇ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਂਦਾ ਸੀ ਜਿਸ ਕਰਕੇ ਉਸਨੂੰ ਗਿਰਫ਼ਤਾਰ ਕੀਤਾ ਗਿਆ ਹੈ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.