Breaking News :

ਹਾਦਸੇ ਤੋਂ ਬਾਅਦ ਕੈਨੇਡਾ ਦੀਆਂ ਸਾਰੀਆਂ ਰੇਲਗੱਡੀਆਂ ਵਿੱਚ ਹੈਂਡ ਬ੍ਰੇਕ ਕੀਤੀ ਗਈ ਲਾਜ਼ਮੀ

ਓਟਾਵਾ , 09 ਫਰਵਰੀ ( NRI MEDIA )

ਫੀਲਡ, ਬੀ.ਸੀ. ਦੇ ਨੇੜੇ ਹੋਏ ਭਿਆਨਕ ਰੇਲ ਹਾਦਸੇ ਤੋਂ ਬਾਅਦ ਕੈਨੇਡੀਅਨ ਸਰਕਾਰ ਹੁਣ ਹਰਕਤ ਵਿੱਚ ਆ ਗਈ ਹੈ ,ਰੇਲ ਦੇ ਪਟੜੀ ਤੋਂ ਉਤਰਨ ਤੋਂ ਬਾਅਦ ਫੈਡਰਲ ਸਰਕਾਰ ਕੈਨੇਡਾ ਦੇ ਰੇਲਵੇ ਦੇ ਨਾਲ-ਨਾਲ ਚੱਲਣ ਵਾਲੀਆਂ ਹੋਰ ਟ੍ਰੇਨਾਂ ਦੇ ਲਈ ਵੀ ਨਵੇਂ ਬ੍ਰੇਕਿੰਗ ਨਿਯਮਾਂ ਨੂੰ ਲਾਗੂ ਕਰ ਰਹੀ ਹੈ , ਆਵਾਜਾਈ ਮੰਤਰੀ ਮਾਰਕ ਗਾਰਨੇਊ ਨੇ ਇਸ ਸਬੰਧੀ ਇਕ ਹੁਕਮ ਜਾਰੀ ਕੀਤਾ ਹੈ , ਜਾਰੀ ਕੀਤੇ ਗਏ ਇਕ ਆਦੇਸ਼ ਮੁਤਾਬਕ ਹੁਣ ਸਾਰੀਆਂ ਰੇਲ ਗੱਡੀਆਂ ਨੂੰ ਐਮਰਜੈਂਸੀ ਦੌਰਾਨ ਸਾਰੇ ਖੇਤਰਾਂ ਵਿੱਚ ਹੈਂਡਬ੍ਰੇਕ ਲਾਗੂ ਕਰਨਾ ਜ਼ਰੂਰੀ ਹੋਵੇਗਾ |


ਆਵਾਜਾਈ ਮੰਤਰੀ ਮਾਰਕ ਗਾਰਨੇਊ ਨੇ ਕਿਹਾ ਕਿ ਸਾਵਧਾਨੀ ਦੇ ਤੌਰ ਤੇ, ਜਦੋਂ ਤੱਕ ਐਕਸੀਡੈਂਟ ਦਾ ਅਸਲ ਕਾਰਨ ਨਿਰਧਾਰਤ ਨਹੀਂ ਹੁੰਦਾ, ਮੇਰੇ ਵਿਭਾਗ ਨੇ ਰੇਲਵੇ ਸੇਫਟੀ ਐਕਟ ਦੇ ਤਹਿਤ ਹਰ ਤਰ੍ਹਾਂ ਦੇ ਰੇਲਵੇ ਕੰਪਲੈਕਸ ਨੂੰ ਹਦਾਇਤੀ ਆਦੇਸ਼ ਜਾਰੀ ਕੀਤਾ ਹੈ , ਜਿਸ ਵਿੱਚ ਹੈਂਡਬ੍ਰੇਕ ਲਾਗੂ ਕਰਨਾ ਲਾਜ਼ਮੀ ਹੈ , ਮੰਤਰੀ ਮਾਰਕ ਗਾਰਨੇਊ ਨੇ ਕਿਹਾ ਕਿ ਇਹ ਆਰਡਰ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਅਗਲੇ ਆਦੇਸ਼ ਤੱਕ ਜਾਰੀ ਰਹੇਗਾ |


ਗਾਰਨੇਯੂ ਨੇ ਕਿਹਾ ਕਿ ਟ੍ਰਾਂਸਪੋਰਟ ਕੈਨੇਡਾ ਵੀ ਇਸ ਤਰਾਸਦੀ ਦੀ ਜਾਂਚ ਕਰ ਰਿਹਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਮੰਤਰੀ ਦੇ ਨਿਗਰਾਨ ਨੂੰ ਉਸ ਨੂੰ ਜਾਂਚ ਦੀ ਪ੍ਰਗਤੀ ਬਾਰੇ ਜਾਣੂ ਕਰਵਾਉਣ ਲਈ ਨਿਯੁਕਤ ਕੀਤਾ ਗਿਆ ਹੈ , ਉਨ੍ਹਾਂ ਕਿਹਾ ਕਿ ਰੇਲ ਦੀ ਸੁਰੱਖਿਆ ਮੇਰੀ ਮੁੱਖ ਤਰਜੀਹ ਹੈ ਅਤੇ ਜਦੋਂ ਵੀ ਜ਼ਰੂਰਤ ਪਵੇਗੀ ਮੈਂ ਉਚਿਤ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਾਂਗਾ |


ਇਸ ਤੋਂ ਪਹਿਲਾ ਸੋਮਵਾਰ ਨੂੰ ਕੈਨੇਡਾ ਦੇ ਅਲਬਰਟਾ-ਬੀ.ਸੀ.ਦੀ ਸਰਹੱਦ ਨੇੜੇ ਇਕ ਦਰਦਨਾਕ ਰੇਲ ਹਾਦਸਾ ਵਾਪਰਿਆ ਸੀ , ਅਲਬਰਟਾ-ਬੀ.ਸੀ. ਦੇ ਨੇੜੇ ਇਕ ਰੇਲ ਗੱਡੀ ਪਟੜੀ ਤੋਂ ਉਤਰ ਗਈ ਸੀ ,ਜਿਸ ਵਿਚ ਤਿੰਨ ਰੇਲ ਮਜਦੂਰਾਂ ਦੀ ਮੌਤ ਹੋ ਗਈ ਸੀ , ਸੀਪੀ ਰੇਲ ਦੇ ਬੁਲਾਰੇ ਸਲੇਮ ਵੁਡਰੋ ਨੇ ਪੁਸ਼ਟੀ ਕੀਤੀ ਸੀ ਕਿ ਫੀਲਡ ਅਤੇ ਕੈਲਗਰੀ ਵਿਚਕਾਰ ਇਕ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਇਸ ਹਾਦਸੇ ਵਿੱਚ ਕੰਡਕਟਰ ਡਿਲਨ ਪੈਰਾਡੀਜ਼, ਇੰਜੀਨੀਅਰ ਐਂਡਰਿਊ ਡੋਕਰੇਲ ਅਤੇ ਟ੍ਰੇਨੀ ਡੈਨੀਅਲ ਵਾਲਡਬਰਗਰ-ਬੁੱਲਰ ਮਾਰੇ ਗਏ ਸਨ |


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.