Breaking News :

ਤੇਜ਼ ਰਫਤਾਰ 'ਚ ਗੱਡੀਆਂ ਚਲਾਉਣ ਵਾਲਿਆਂ ਲਈ ਕੈਨੇਡਾ ਸਰਕਾਰ ਵਲੋਂ ਚੁਕੇ ਗਏ ਸਖ਼ਤ ਕਦਮ

9 ਫਰਵਰੀ, ਸਿਮਰਨ ਕੌਰ- (NRI MEDIA) :

ਟਾਰਾਂਟੋ : ਸੜਕ ਹਾਦਸਿਆਂ 'ਤੇ ਕਾਬੂ ਪਾਉਣ ਲਈ ਕੈਨੇਡਾ ਸਰਕਾਰ ਨੇ ਖ਼ਾਸ ਕਦਮ ਚੁੱਕੇ ਹਨ। ਇਸ ਦੇ ਤਹਿਤ ਸਕੂਲ ਜ਼ੋਨਸ ਵਿਚ ਫੋਟੋ ਰਾਡਾਰ ਲਾਉਣ ਦਾ ਪ੍ਰਸਤਾਵ ਜਾਰੀ ਕੀਤਾ ਗਿਆ ਹੈ। ਓਂਟਾਰੀਓ ਵਿਚ ਪਹਿਲਾ ਤੋਂ ਹੀ ਕਈ ਜਗ੍ਹਾ ਫੋਟੋ ਰਾਡਾਰ ਲਾਏ ਗਏ ਹਨ। ਹਾਲਾਂਕਿ, ਇਹ ਚੰਗੀ ਪਹਿਲਕਦਮੀ ਹੈ ਫਿਰ ਵੀ ਕਈ ਲੋਕ ਇਸ ਪ੍ਰਸਤਾਵ ਦੇ ਵਿਰੋਧ 'ਚ ਵੀ ਹਨ।


ਦਰਅਸਲ, ਬਰੈਂਪਟਨ ਸ਼ਹਿਰ ਦੀ ਵਾਰਡ ਨੰਬਰ ਇਕ ਅਤੇ ਪੰਜ ਦੀ ਕੌਂਸਲਰ ਰੋਵੇਨਾ ਸੈਨਟੋਸ ਨੇ ਦੱਸਿਆ ਕਿ ਮੁਹਿੰਮ ਦੌਰਾਨ ਉਨ੍ਹਾਂ ਨੂੰ ਸ਼ਹਿਰ ਵਿਚ ਵਧ ਰਹੀ ਸਪੀਡਿੰਗ ਬਾਰੇ ਦੱਸਿਆ ਗਿਆ ਸੀ। ਨਾਗਰਿਕਾਂ ਨੇ ਓਵਰ ਸਪੀਡਿੰਗ ਬਾਰੇ ਕਾਫੀ ਚਿੰਤਾ ਜ਼ਾਹਰ ਕੀਤੀ ਸੀ।

ਓਂਟਾਰੀਓ ਸੂਬੇ ਦੇ ਕਈ ਇਲਾਕਿਆਂ ਵਿਚ ਪਹਿਲਾਂ ਤੋਂ ਹੀ ਫੋਟੋ ਰਾਡਾਰ ਲਾਏ ਗਏ ਹਨ। ਹਾਲਾਂਕਿ, ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਉਥੇ ਹੀ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਨਵੇਂ ਪ੍ਰਸਤਾਵ ਨਾਲ ਪੁਲਿਸ ਫੋਰਸ 'ਤੇ ਵੀ ਖ਼ਰਚੇ ਪੱਖੋਂ ਜ਼ੋਰ ਪਏਗਾ। ਇਸ ਵਿਚ ਫੰਡਿੰਗ ਲੱਗੇਗੀ ਤੇ ਹੋਰ ਅਧਿਕਾਰੀ ਤਾਇਨਾਤ ਕਰਨ ਦੀ ਲੋੜ ਪੈ ਸਕਦੀ ਹੈ। 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.