Breaking News :

ਟਾਰਾਂਟੋ ਵਿਸ਼ੇਸ : ਲਿਬਰਟੀ ਪਿੰਡ ਦੇ ਇੱਕ ਘਰ 'ਚ ਲੱਗੀ ਭਿਆਨਕ ਅੱਗ

9 ਫਰਵਰੀ, ਸਿਮਰਨ ਕੌਰ- (NRI MEDIA) :

ਓਂਟਾਰੀਓ :  ਸੂਚਨਾ ਮਿਲੀ ਹੈ ਕਿ ਅੱਜ ਸਵੇਰੇ ਤੜਕੇ ਲਿਬਰਟੀ ਪਿੰਡ ਦੇ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਹੈ | ਮੌਕੇ 'ਤੇ ਫਾਇਰ ਬ੍ਰਿਗੇਡ ਦੀ ਦੋ ਗੱਡੀਆਂ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ ਹੈ | ਉਥੇ ਹੀ ਜ਼ਖਮੀ ਵਿਅਕਤੀਆਂ ਨੂੰ ਇੱਕ ਫਾਇਰ ਕਰਮਚਾਰੀ ਸਮੇਤ ਸਮੋਕ ਸਾਹ ਰਾਹੀਂ ਸਾਹ ਲੈਂਦੇ ਹੋਏ ਹਸਪਤਾਲ ਵਿੱਚ ਲਿਜਾਇਆ ਗਿਆ | ਤੁਹਾਨੂੰ ਦੱਸ ਦਈਏ ਕਿ ਫਾਇਰ ਬ੍ਰਿਗੇਡ ਨੂੰ ਤੜਕੇ ਸਵੇਰੇ ਦੋ ਵਜੇ ਤੋਂ ਬਾਅਦ ਡੱਫੇਰਿਨ ਸਟਰੀਟ ਕੋਲ ਸਥਿਤ ਮੰਦਰ ਐਵੇਨਿਊ ਵਿਖੇ ਇੱਕ ਘਰ 'ਚ ਬੁਲਾਇਆ ਗਿਆ ਸੀ | ਦੱਸ ਦਈਏ ਕਿ ਅੱਗ ਇੰਨੀ ਭਿਆਨਕ ਸੀ ਕਿ ਘਰ ਦਾ ਬੇਸਮੇੰਟ ਪੂਰੀ ਤਰਾਂ ਸੜ ਜੇ ਸਵਾਹ ਹੋ ਗਿਆ ਹੈ | ਰੈੱਡ ਕ੍ਰਾਸ ਨੇ ਦੱਸਿਆ ਕਿ ਘਰ 'ਚ ਰਹਿੰਦੇ 6 ਵਿਅਕਤੀ ਵਿਸਥਾਪਿਤ ਹੋ ਗਏ ਹਨ ਅਤੇ ਅੱਗ ਲਗਨ ਦੇ ਕਾਰਨਾਂ ਬੇਰੀ ਹਜੇ ਕੁਛ ਪਤਾ ਨਹੀਂ ਚਲ ਸਕਿਆ | 


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.