Breaking News :

ਕੈਨੇਡਾ : ਪਾਰਲੀਮੈਂਟ ਹਿਲ 'ਤੇ ਵਾਪਰੀ ਨਸਲੀ ਵਿਤਕਰੇ ਦੀ ਘਟਨਾ

ਓਂਟਾਰੀਓ (ਵਿਕਰਮ ਸਹਿਜਪਾਲ) : ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਕੈਬਨਿਟ ਮੰਤਰੀਆਂ ਨਾਲ ਮੁਲਾਕਾਤ ਲਈ ਪੁੱਜੇ ਫ਼ੈਡਰੇਸ਼ਨ ਆਫ਼ ਬਲੈਕ ਕੈਨੇਡੀਅਨਜ਼ ਦੇ ਮੈਂਬਰਾਂ ਨਾਲ ਨਸਲੀ ਵਿਤਕਰੇ ਦੀ ਘਟਨਾ ਮਗਰੋਂ ਪਾਰਲੀਮੈਂਟ ਹਿਲ ਦੀ ਸੁਰੱਖਿਆ ਲਈ ਜ਼ਿੰਮੇਵਾਰ ਇਕਾਈ ਨੇ ਮੁਆਫ਼ੀ ਮੰਗਦਿਆਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦਾ ਭਰੋਸਾ ਦਿਤਾ ਹੈ। 'ਟੋਰਾਂਟੋ ਸਟਾਰ' ਦੀ ਰਿਪੋਰਟ ਮੁਤਾਬਕ ਫ਼ੈਡਰੇਸ਼ਨ ਆਫ਼ ਬਲੈਕ ਕੈਨੇਡੀਅਨਜ਼ ਦਾ ਇਕ ਵਫ਼ਦ ਪਿਛਲੇ ਦਿਨੀਂ ਪਾਰਲੀਮੈਂਟ ਹਿਲ 'ਤੇ ਪੁੱਜਾ ਜਿਸ ਦੇ ਮੈਂਬਰਾਂ ਨੂੰ ਕੈਫ਼ੇਟੇਰੀਆ ਵਿਚ ਉਡੀਕ ਕਰਨ ਲਈ ਆਖਿਆ ਗਿਆ। ਫ਼ੈਡਰੇਸ਼ਨ ਦੇ ਬੁਲਾਰੇ ਲੈਨ ਕਾਰਬੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਕ ਸਰਕਾਰੀ ਮੁਲਾਜ਼ਮ ਵਫ਼ਦ ਦੇ ਮੈਂਬਰਾਂ ਦੀਆਂ ਤਸਵੀਰਾਂ ਖਿੱਚਣ ਲੱਗਾ ਅਤੇ ਇਸ ਮਗਰੋਂ ਉਸ ਨੇ ਇਕ ਸੁਰੱਖਿਆ ਗਾਰਡ ਨੂੰ ਭੇਜ ਦਿਤਾ। ਕਾਰਬੀ ਮੁਤਾਬਕ ਗਾਰਡ ਨੇ ਵਫ਼ਦ ਦੇ ਮੈਂਬਰਾਂ ਨੂੰ ਕਾਲੀ ਚਮੜੀ ਵਾਲਾ ਆਖ ਕੇ ਉਥੋਂ ਚਲੇ ਜਾਣ ਦੀ ਹਦਾਇਤ ਦਿਤੀ ਜਦਕਿ ਸਾਰਿਆਂ ਕੋਲ ਪਾਸ ਮੌਜੂਦ ਸਨ।


Add Comment

Most Popular

Sign up for the Newsletter

Join our newsletter and get updates in your inbox. We won’t spam you and we respect your privacy.