• Sunday, September 15

Breaking News :

ਕਾਂਗਰਸੀ ਨੇਤਾ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਲਗਾਇਆ 30 ਲੱਖ ਦਾ ਚੂਨਾ

ਕਾਂਗਰਸੀ ਨੇਤਾ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਲਗਾਇਆ 30 ਲੱਖ ਦਾ ਚੂਨਾ

ਲੁਧਿਆਣਾ (ਵਿਕਰਮ ਸਹਿਜਪਾਲ) : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੁਧਿਆਣਾ ਦੇ ਪਿੰਡ ਰਸੂਲਪੁਰ ਮੱਲ੍ਹਾ ਵਾਸੀ ਵਿਅਕਤੀ ਦੇ ਲੜਕੇ ਕੋਲੋਂ 30 ਲੱਖ ਠੱਗੀ ਮਾਰਨ ਦੇ ਦੋਸ਼ ਵਿਚ ਪੁਲਿਸ ਨੇ ਕਾਂਗਰਸੀ ਨੇਤਾ ਸਣੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇੰਚਾਰਜ ਐਂਟੀ ਹਿਊਮਨ ਟਰੈਫੀਕਿੰਗ ਸੈਲ ਮੋਗਾ ਦੇ ਐਸਆਈ ਵੇਦ ਪ੍ਰਕਾਸ਼ ਨੇ ਦੱਸਿਆ ਕਿ ਸੇਵਕ ਸਿੰਘ ਨੇ ਜ਼ਿਲ੍ਹਾ ਪੁਲਿ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਸ ਦਾ ਲੜਕਾ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਲਈ ਅਪਣੀ ਮਾਸੀ ਦੇ ਪੁੱਤ ਦਵਿੰਦਰ ਸਿੰਘ ਰਣੀਆਂ ਨਾਲ ਗੱਲ ਕੀਤੀ। 

ਰਣੀਆਂ ਨੇ ਉਸ ਨੂੰ ਅੱਤੇ ਸੁੱਚਾ ਸਿੰਘ ਨੂੰ ਘਰ ਬੁਲਾਇਆ ਤੇ ਗੁਰਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦੀ ਗੱਲਬਾਤ ਕੀਤੀ। 30 ਲੱਖ ਰੁਪਏ ਦੀ ਮੰਗ ਕੀਤੀ ਜਿਸ 'ਤੇ ਉਸ ਨੇ ਮਾਸੀ ਦੇ ਲੜਕੇ ਰਣੀਆਂ ਦੇ ਘਰ ਉਸ ਨੂੰ ਤੇ ਸੁੱਚਾ ਸਿੰਘ ਨੂੰ ਪਹਿਲਾਂ 12 ਲੱਖ ਰੁਪਏ ਦਿੱਤੇ। ਫੇਰ ਨਵੀਂ ਦਿੱਲੀ ਸਥਿਤ ਅਮਰੀਕਾ ਦੀ ਅੰਬੈਸੀ ਵਿਖੇ ਇੰਟਰਵਿਊ ਵੀ ਕਰਵਾਈ, ਜਿੱਥੇ ਉਸ ਦਾ ਲੜਕਾ ਰਿਜੈਕਟ ਹੋ ਗਿਆ। ਫੇਰ ਉਨ੍ਹਾਂ ਕੈਨੇਡਾ ਦਾ ਵੀਜ਼ਾ ਲੱਗ ਗਿਆ, ਦੱਸ ਕੇ 18 ਲੱਖ ਰੁਪਏ ਹੋਰ ਲੈ ਲਏ। ਇਸ ਮਗਰੋਂ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।


Add Comment

Recent Post

Sign up for the Newsletter

Join our newsletter and get updates in your inbox. We won’t spam you and we respect your privacy.